ਕਾਂਗਰਸੀ ਆਗੂ ਦਾ ਦੀਵਾਲੀ ਵਾਲਾ ਬੈਨਰ ਪਾੜਨ ’ਤੇ ਫੁੱਟਿਆ ਗੁੱਸਾ
ਕਾਠਗੜ੍ਹ, 9 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਦੀਵਾਲੀ ਮੌਕੇ ਲਗਾਇਆ ਗਿਆ ਆਪਣਾ ਵਧਾਈ ਵਾਲਾ ਬੈਨਰ ਪਾੜੇ ਜਾਣ ’ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਵੀਡੀਓ ਰਾਹੀਂ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਦੇ ਬੋਰਡ ਪੁੱਟਣ ਨਾਲ ਵਿਕਾਸ ਨਹੀਂ ਹੁੰਦਾ, ਕੰਮ ਕਰਕੇ ਦਿਖਾਉਣਾ ਪੈਂਦਾ ਹੈ।
ਅਜੀਤ ਡੈਸਕ
10-11-2026