01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਿਪਾਲ ਹੜ੍ਹਾਂ ਦੇ ਮ੍ਰਿਤਕਾਂ ਦੀ ਯਾਦ ’ਚ ਸਰੀ ਵਿਖੇ ਸ਼ਰਧਾਂਜਲੀ ਸਮਾਗਮ 31 ਕੈਨੇਡੀਅਨ ਅਜੇ ਵੀ ਲਾਪਤਾ

ਵੈਨਕੂਵਰ, 31 ਅਗਸਤ (ਮਲਕੀਤ ਸਿੰਘ)— ਨਿਪਾਲ ਵਿਚ ਆਏ ਤਬਾਹਕੁੰਨ ਹੜ੍ਹਾਂ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਵਿਚ ਸਰੀ ਸ਼ਹਿਰ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਤੇ ਮ੍ਰਿਤਕਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ।

ਅਜੀਤ ਡੈਸਕ 01-09-2026
ਵੈਨਕੂਵਰ, 31 ਅਗਸਤ (ਮਲਕੀਤ ਸਿੰਘ)— ਨਿਪਾਲ ਵਿਚ ਆਏ ਤਬਾਹਕੁੰਨ ਹੜ੍ਹਾਂ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਵਿਚ ਸਰੀ ਸ਼ਹਿਰ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਤੇ ਮ੍ਰਿਤਕਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ । ਸਮਾਗਮ ਦੌਰਾਨ ਮੋਮਬੱਤੀਆਂ ਜਗਾਈਆਂ ਗਈਆਂ ਤੇ ਫੁੱਲਾਂ ਤੇ ਪ੍ਰਾਰਥਨਾ ਵਾਲੀਆਂ ਝੰਡੀਆਂ ਨਾਲ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਇਕੱਠੇ ਹੋਏ ਲੋਕਾਂ ਨੇ ਕੁਝ ਸਮਾਂ ਮੌਨ ਰਖ ਕੇ ਹੜ੍ਹਾਂ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ । ਸਮਾਗਮ ਵਿਚ ਨਿਪਾਲੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਸਮੇਤ ਹੋਰ ਭਾਈਚਾਰਿਆਂ ਦੇ ਲੋਕ ਵੀ ਸ਼ਾਮਿਲ ਹੋਏ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਿਪਾਲ ਵਿਚ ਆਏ ਇਨ੍ਹਾਂ ਭਿਆਨਕ ਹੜ੍ਹਾਂ ਦੀ ਇਸ ਕੁਦਰਤੀ ਆਫ਼ਤ ਤੋਂ ਬਾਅਦ 31 ਕੈਨੇਡੀਅਨ ਨਾਗਰਿਕਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ।
ਪਿਛਲੀ ਖ਼ਬਰ 140 ਸਾਲ ਪੁਰਾਣਾ ‘ਲਿਟਲ ਰੈੱਡ ਹਾਊਸ’ ਅੱਗ ਨਾਲ ਤਬਾਹ ਅਗਲੀ ਖ਼ਬਰ ਰਮਦਾਸ ਵਿਖੇ ਵਿਧਾਇਕ ਧਾਲੀਵਾਲ ਨੇ ਮਿਸ਼ਨ ਕਲੀਨ ਪੰਜਾਬ ਮੁਹਿੰਮ ਦੀ ਕਰਵਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।