06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਟਰੱਕ ਨੇ ਤੋੜੀਆਂ ਬਿਜਲੀ ਦੀਆਂ ਤਾਰਾਂ ਅਤੇ ਮਕਾਨ ਦਾ ਜੰਗਲਾ-ਵੱਡਾ ਹਾਦਸਾ ਟਲਿਆ <br/>

ਅਜੀਤ ਡੈਸਕ 11-05-2019
ਖਰੜ, 10 ਮਈ (ਗੁਰਮੁੱਖ ਸਿੰਘ ਮਾਨ)-ਆਰੀਆ ਕਾਲਜ ਰੋਡ ਖਰੜ 'ਤੇ ਓਵਰਲੋਡਿੰਗ ਟਰੱਕ ਦੇ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਕਿਉਂਕਿ ਟਰੱਕ ਦੇ ਕਾਰਨ ਬਿਜਲੀ ਸਪਲਾਈ ਵਾਲੀਆਂ ਤਾਰਾਂ ਟੁੱਟ ਗਈਆਂ ਅਤੇ ਇਕ ਮਕਾਨ ਦਾ ਜੰਗਲਾ ਵੀ ਪੁੱਟਿਆ ਗਿਆ | ਮਕਾਨ ਮਾਲਕ ਪ੍ਰਭਾਸ਼ ਚੰਦ ਨੇ ਦੱਸਿਆ ਕਿ ਰਾਤ 2.30 ਵਜੇ ਦੇ ਕਰੀਬ ਇਸ ਸੜਕ 'ਤੇ ਇਕ ਓਵਰਲੋਡਿੰਗ ਟਰੱਕ ਆਇਆ, ਜਿਸ ਦੇ ਕਾਰਨ ਸੜਕ ਦੇ ਆਰ-ਪਾਰ ਵਾਲੀਆਂ ਬਿਜਲੀ ਦੀਆਂ ਤਾਰਾਂ ਟਰੱਕ ਵਿਚ ਫਸ ਗਈਆਂ, ਜਿਸ ਕਾਰਨ ਉਨ੍ਹਾਂ ਦੇ ਮਕਾਨ ਦੀ ਉਪਰਲੀ ਛੱਤ 'ਤੇ ਲੱਗਿਆ ਲੋਹੇ ਦਾ ਜੰਗਲਾ ਵੀ ਪੁੱਟਿਆ ਗਿਆ ਅਤੇ ਬਿਜਲੀ ਸਪਲਾਈ ਬੰਦ ਹੋ ਗਈ | ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਅਤੇ ਜੰਗਲਾ ਟੁੱਟਣ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ | ਉਨ੍ਹਾਂ ਕਿਹਾ ਅਗਰ ਬਿਜਲੀ ਦੀ ਸਪਲਾਈ ਬੰਦ ਨਾ ਹੁੰਦੀ ਤਾਂ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਸੀ | ਸਮਾਜ ਸੇਵੀ ਆਗੂ ਮਨਜੀਤ ਸਿੰਘ ਬੈਦਵਾਣ, ਜੁਝਾਰ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਰਾਤ ਦੀ ਬਿਜਲੀ ਸਪਲਾਈ ਬੰਦ ਪਈ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਹੀਂ ਮਿਲੀ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਪਹਿਲਾਂ ਦੋਵੇਂ ਪਾਸੇ ਵੱਡੇ ਲੋਹੇ ਦੇ ਐਾਗਲ ਲਗਾ ਕੇ ਭਾਰੀ ਵਾਹਨਾਂ ਦੀ ਆਵਾਜਾਈ ਬਿਲਕੁਲ ਬੰਦ ਕੀਤੀ ਹੋਈ ਸੀ, ਪਰ ਕੁਝ ਸਿਆਸੀ ਆਗੂਆਂ ਨੇ ਇਹ ਐਾਗਲ ਪੁਟਵਾ ਦਿੱਤੇ, ਜਿਸ ਕਾਰਨ ਇਸ ਸੜਕ 'ਤੇ ਦਿਨ-ਰਾਤ ਵੱਡੇ ਪੱਧਰ 'ਤੇ ਆਵਾਜਾਈ ਰਹਿੰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੇ ਦੋਵੇਂ ਪਾਸੇ ਐਾਟਰੀ 'ਤੇ ਪਹਿਲਾਂ ਦੀ ਤਰ੍ਹਾਂ ਲੋਹੇ ਦੇ ਐਾਗਲ ਲਗਾਏ ਜਾਣ ਤਾਂ ਜੋ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੋ ਸਕੇ |

ਪਿਛਲੀ ਖ਼ਬਰ ਕੌਮੀ ਮਾਰਗ 'ਤੇ ਬੇਸੁੱਧ ਮਿਲੀ ਲੜਕੀ ਨੂੰ ਜਦੋਂ ਕਰੀਬ ਦੋ ਘੰਟੇ ਬਿਨਾਂ ਇਲਾਜ ਹਸਪਤਾਲ 'ਚ ਤੜਫ਼ਣਾ ਪਿਆ <br/> ਅਗਲੀ ਖ਼ਬਰ ਡੇਰਾਬੱਸੀ ਵਿਖੇ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਧੱਜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।