06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਕੌਮੀ ਮਾਰਗ 'ਤੇ ਬੇਸੁੱਧ ਮਿਲੀ ਲੜਕੀ ਨੂੰ ਜਦੋਂ ਕਰੀਬ ਦੋ ਘੰਟੇ ਬਿਨਾਂ ਇਲਾਜ ਹਸਪਤਾਲ 'ਚ ਤੜਫ਼ਣਾ ਪਿਆ <br/>

ਅਜੀਤ ਡੈਸਕ 11-05-2019
ਕੁਰਾਲੀ, 10 ਮਈ (ਹਰਪ੍ਰੀਤ ਸਿੰਘ)-ਸ਼ਹਿਰ ਦੀ ਪ੍ਰਭ ਆਸਰਾ ਸੰਸਥਾ ਵਲੋਂ ਸ਼ਹਿਰ ਦੇ ਕੌਮੀ ਮਾਰਗ ਉੱਤੇ ਬੇਸੁੱਧ ਪਈ ਮਿਲੀ ਇਕ ਲੜਕੀ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਹਸਪਤਾਲ ਵਿਚ ਐਮਰਜੈਂਸੀ ਡਿਊਟੀ ਦੇ ਰਹੀ ਮਹਿਲਾ ਡਾਕਟਰ ਪੁਲਿਸ ਆਉਣ ਤੱਕ ਇਲਾਜ ਨਾ ਕਰਨ ਲਈ ਬਜਿੱਦ ਰਹੀ, ਜਿਸ ਕਾਰਨ ਲੜਕੀ ਨੂੰ ਕਰੀਬ ਦੋ ਘੰਟੇ ਇਲਾਜ ਤੋਂ ਬਿਨਾਂ ਹਸਪਤਾਲ 'ਚ ਤੜਫ਼ਣਾ ਪਿਆ | ਜਾਣਕਾਰੀ ਅਨੁਸਾਰ ਸ਼ਹਿਰ ਦੀ ਕੌਮੀ ਮਾਰਗ 'ਤੇ ਅੱਜ ਸਵੇਰੇ ਇਕ ਲੜਕੀ ਬੇਹੋਸ਼ੀ ਦੀ ਹਾਲਤ 'ਚ ਪਈ ਦੇਖ ਕੇ ਰਾਹਗੀਰਾਂ ਨੇ ਇਸ ਸਬੰਧੀ ਪਡਿਆਲਾ ਦੇ ਮੰਦਬੁੱਧੀ ਤੇ ਲਾਵਾਰਿਸ ਕੇਂਦਰ ਪ੍ਰਭ ਆਸਰਾ ਦੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ | ਪ੍ਰਭ ਆਸਰਾ ਦੇ ਸੇਵਾਦਾਰਾਂ ਦੀ ਟੀਮ ਨੇ ਮੌਕੇ 'ਤੇ ਪਹੰੁਚ ਕੇ ਬੇਹੋਸ਼ ਪਈ ਲੜਕੀ ਦੀ ਸੰਭਾਲ ਕਰਦਿਆਂ ਉਸ ਦੀ ਹਾਲਤ ਨੂੰ ਦੇਖਦਿਆਂ ਐਾਬੂਲੈਂਸ ਰਾਹੀਂ ਸਥਾਨਕ ਹਸਪਤਾਲ ਪਹੰੁਚਾ ਦਿੱਤਾ, ਪਰ ਹਸਪਤਾਲ ਵਿਚ ਜਾ ਕੇ ਉਨ੍ਹਾਂ ਦੇ ਪੱਲੇ ਨਿਰਾਸ਼ਾ ਪਈ | ਪ੍ਰਭ ਆਸਰਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਲੜਕੀ ਨੂੰ ਹਸਪਤਾਲ ਲੈ ਕੇ ਆਏ ਸੇਵਾਦਾਰ ਅਤੇ ਹੋਰ ਪਤਵੰਤੇ ਕਰੀਬ ਦੋ ਘੰਟੇ ਡਾਕਟਰ ਨੂੰ ਇਲਾਜ ਕਰਨ ਦੀ ਬੇਨਤੀ ਕਰਦੇ ਰਹੇ, ਪਰ ਮਹਿਲਾ ਡਾਕਟਰ ਇਸ ਜਿੱਦ 'ਤੇ ਅੜੀ ਰਹੀ ਕਿ ਪਹਿਲਾਂ ਪੁਲਿਸ ਨੂੰ ਸੱਦਿਆ ਜਾਵੇ | ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੇ ਜਾਣ 'ਤੇ ਉਹ ਖ਼ੁਦ ਹਸਪਤਾਲ ਪਹੁੰਚ ਗਏ ਅਤੇ ਇਸ ਸਬੰਧੀ ਉਨ੍ਹਾਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨਾਲ ਮੁਲਾਕਾਤ ਕਰਦਿਆਂ ਮਸਲੇ ਸਬੰਧੀ ਜਾਣਕਾਰੀ ਦਿੱਤੀ | ਇਸੇ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਭੁਪਿੰਦਰ ਸਿੰਘ ਨੇ ਐਮਰਜੈਂਸੀ ਡਿਊਟੀ ਕਰ ਰਹੀ ਡਾਕਟਰ ਨੂੰ ਲਾਵਾਰਿਸ ਲੜਕੀ ਦਾ ਇਲਾਜ ਕਰਨ ਦੀ ਹਦਾਇਤ ਕੀਤੀ, ਜਿਸ ਤੋਂ ਬਾਅਦ ਕਰੀਬ ਦੋ ਘੰਟੇ ਉਪਰੰਤ ਲੜਕੀ ਦਾ ਇਲਾਜ਼ ਸ਼ੁਰੂ ਹੋ ਸਕਿਆ | ਹਸਪਾਤਲ ਦੀ ਮਹਿਲਾ ਡਾਕਟਰ ਦੀ ਕਾਰਗੁਜ਼ਾਰੀ ਅਤੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਹੋਰਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣਾ ਮਰੀਜ਼ ਦਾ ਸੰਵਿਧਾਨਿਕ ਹੱਕ ਹੈ | ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਮਹਿਲਾ ਡਾਕਟਰ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ |
ਇਸ ਸਬੰਧੀ ਜਦੋਂ ਸਿਵਲ ਸਰਜਨ ਮੁਹਾਲੀ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ, ਜਦਕਿ ਸਥਾਨਕ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਅਤੇ ਉਨ੍ਹਾਂ ਨੇ ਮਹਿਲਾ ਡਾਕਟਰ ਨੂੰ ਹਦਾਇਤ ਕਰਕੇ ਲੜਕੀ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ |

ਪਿਛਲੀ ਖ਼ਬਰ ਸੜਕ ਵਿਚਕਾਰ ਕਾਰ ਖੜ੍ਹੀ ਕਰਕੇ ਫ਼ੋਨ ਸੁਣਨ ਵਾਲੇ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਟਰੱਕ ਨੇ ਤੋੜੀਆਂ ਬਿਜਲੀ ਦੀਆਂ ਤਾਰਾਂ ਅਤੇ ਮਕਾਨ ਦਾ ਜੰਗਲਾ-ਵੱਡਾ ਹਾਦਸਾ ਟਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।