06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਸੜਕ ਵਿਚਕਾਰ ਕਾਰ ਖੜ੍ਹੀ ਕਰਕੇ ਫ਼ੋਨ ਸੁਣਨ ਵਾਲੇ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 11-05-2019
ਐੱਸ. ਏ. ਐੱਸ. ਨਗਰ, 10 ਮਈ (ਕੇ. ਐੱਸ. ਰਾਣਾ)-ਸੜਕ ਦੇ ਵਿਚਕਾਰ ਕਾਰ ਖੜ੍ਹੀ ਕਰਕੇ ਫ਼ੋਨ ਸੁਣਨ ਵਾਲੇ ਵਿਅਕਤੀ ਦੀ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨੇ ਜ਼ਖ਼ਮੀ ਦੇ ਪਿਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਰ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜ਼ਖ਼ਮੀ ਸਾਹਿਲ ਮਦਾਨ ਦੇ ਪਿਤਾ ਸੁਰਿੰਦਰ ਕੁਮਾਰ ਵਾਸੀ ਸੈਕਟਰ 79 ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਬੇਟੇ ਨਾਲ ਰਿਸ਼ਤੇਦਾਰਾਂ ਨੂੰ ਵੱਖ-ਵੱਖ ਮੋਟਰਸਾਈਕਲਾਂ 'ਤੇ ਸੈਕਟਰ 43 ਦੇ ਬੱਸ ਅੱਡੇ ਛੱਡ ਕੇ ਆ ਰਹੇ ਸਨ ਤਾਂ ਇਸ ਦੌਰਾਨ ਰਾਤ ਕਰੀਬ 11 ਵਜੇ ਸੈਕਟਰ 69 ਦੇ ਟੀ-ਪੁਆਇੰਟ ਤੋਂ ਥੋੜੀ ਅੱਗੇ ਇਕ ਇਨੋਵਾ ਕਾਰ ਚਾਲਕ ਸੜਕ ਦੇ ਵਿਚਕਾਰ ਕਾਰ ਖੜ੍ਹੀ ਕਰ ਕੇ ਫ਼ੋਨ ਸੁਣ ਰਿਹਾ ਸੀ, ਜਿਸ ਦੀ ਕਾਰ ਨਾਲ ਉਸ ਦੇ ਪੁੱਤਰ ਦਾ ਮੋਟਰਸਾਈਕਲ ਟਕਰਾ ਗਿਆ ਅਤੇ ਫੁਟਪਾਥ ਨਾਲ ਸਿਰ ਲੱਗਣ ਕਾਰਨ ਉਸ ਦਾ ਬੇਟਾ ਜ਼ਖ਼ਮੀ ਹੋ ਗਿਆ | ਡਾਕਟਰਾਂ ਅਨੁਸਾਰ ਸਾਹਿਲ ਮਦਾਨ ਦੇ ਸਿਰ 'ਚ ਗੰਭੀਰ ਸੱਟ ਵੱਜੀ ਹੈ, ਜਿਸ ਕਾਰਨ ਉਹ ਕੋਮਾ ਵਿਚ ਚਲਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਾਰ ਚਾਲਕ ਮਦਦ ਕਰਨ ਦੀ ਥਾਂ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ | ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਭਾਈ ਜੈਤਾ ਜੀ ਫਾਊਾਡੇਸ਼ਨ ਵਲੋਂ ਦਸਵੀਂ ਪਾਸ ਬੱਚਿਆਂ ਲਈ ਮੁਫ਼ਤ ਕੋਚਿੰਗ 20 ਤੋਂ ਅਗਲੀ ਖ਼ਬਰ ਕੌਮੀ ਮਾਰਗ 'ਤੇ ਬੇਸੁੱਧ ਮਿਲੀ ਲੜਕੀ ਨੂੰ ਜਦੋਂ ਕਰੀਬ ਦੋ ਘੰਟੇ ਬਿਨਾਂ ਇਲਾਜ ਹਸਪਤਾਲ 'ਚ ਤੜਫ਼ਣਾ ਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।