06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ ਸਬੰਧੀ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾਵੇ-ਸਿੱਖਿਆ ਸਕੱਤਰ <br/>

ਅਜੀਤ ਡੈਸਕ 11-05-2019
ਐੱਸ. ਏ. ਐੱਸ. ਨਗਰ, 10 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਸਮਾਰਟ ਸਕੂਲ ਕੋਆਰਡੀਨੇਟਰਾਂ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਸ਼ੇ੍ਰਣੀ ਦੇ ਨਤੀਜੇ ਦੌਰਾਨ ਇਸ ਵਾਰ ਸੂਬੇ ਦੇ ਕੁੱਲ 3582 ਸਰਕਾਰੀ ਸਕੂਲਾਂ ਵਿਚੋਂ 940 ਸਰਕਾਰੀ ਸਕੂਲਾਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ ਅਤੇ 2260 ਸਕੂਲਾਂ ਦਾ ਨਤੀਜਾ 90 ਫ਼ੀਸਦੀ ਜਾਂ ਇਸ ਤੋਂ ਵੱਧ ਰਿਹਾ ਹੈ, ਜਦਕਿ ਪਿਛਲੇ ਵਿਦਿਅਕ ਵਰ੍ਹੇ ਦੌਰਾਨ 104 ਸਰਕਾਰੀ ਸਕੂਲਾਂ ਦਾ ਨਤੀਜਾ 100 ਫ਼ੀਸਦੀ ਆਇਆ ਸੀ | ਇਸ ਤਰ੍ਹਾਂ ਇਸ ਸਾਲ ਦੇ ਨਤੀਜੇ ਵਿਚ ਸਾਲ 2018 ਨਾਲੋਂ 28.06 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਹੈ | ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨੇ ਕੜਾਕੇ ਦੀ ਸਰਦੀ ਤੇ ਅੱਤ ਦੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਗਜ਼ਟਿਡ ਛੁੱਟੀਆਂ ਤੇ ਤਿਉਹਾਰਾਂ ਵਾਲੇ ਦਿਨਾਂ ਵਿਚ ਵਾਧੂ ਕਲਾਸਾਂ ਲਗਾ ਕੇ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ 'ਚ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖਿਆ ਵਿਭਾਗ 10ਵੀਂ ਸ਼ੇ੍ਰਣੀ ਦੇ ਸ਼ਾਨਦਾਰ ਨਤੀਜੇ ਬਦਲੇ ਵਧਾਈ ਦਾ ਹੱਕਦਾਰ ਹੈ | ਉਨ੍ਹਾਂ ਕਿਹਾ ਕਿ ਵਧੀਆ ਨਤੀਜਿਆਂ ਬਾਰੇ ਸੋਸ਼ਲ ਮੀਡੀਆ ਰਾਹੀਂ ਅਤੇ ਹੋਰਨਾਂ ਜਨ ਸੰਪਰਕ ਸਾਧਨਾਂ ਦੀ ਸਹਾਇਤਾ ਨਾਲ ਇਲਾਕੇ ਵਿਚ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਹੋਰਨਾਂ ਬੱਚਿਆਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਸਬੰਧੀ ਮਨ ਬਣਾ ਸਕਣ | ਉਨ੍ਹਾਂ ਸਮਾਰਟ ਸਕੂਲਾਂ ਦੇ ਕੋਆਰਡੀਨੇਟਰਾਂ ਤੇ ਜ਼ਿਲ੍ਹਾ ਮੈਂਟਰਾਂ ਨੂੰ ਵੀ ਬਿਹਤਰੀਨ ਕਾਰਗੁਜਾਰੀ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਡੀ. ਜੀ. ਐੱਸ. ਈ. ਪੰਜਾਬ ਮੁਹੰਮਦ ਤਾਇਅਬ ਤੇ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਇੰਦਰਜੀਤ ਸਿੰਘ, ਸੁਭਾਸ਼ ਮਹਾਜਨ, ਸੁਰੇਖਾ ਠਾਕੁਰ, ਸਲਿੰਦਰ ਸਿੰਘ ਤੇ ਕੋਮਲ ਸਿੰਘ ਸਮੇਤ ਸਿੱਖਿਆ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਮਲਪ੍ਰੀਤ ਕੌਰ ਨੇ ਐੱਨ.ਐੱਮ.ਐੱਮ.ਐੱਸ. ਦੀ ਪ੍ਰੀਖਿਆ ਦੌਰਾਨ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ <br/> ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਵਿਕਣ ਲਈ ਪੁੱਜੀ 100 ਫ਼ੀਸਦੀ ਕਣਕ ਖ਼ਰੀਦੀ : ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।