06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਕਮਲਪ੍ਰੀਤ ਕੌਰ ਨੇ ਐੱਨ.ਐੱਮ.ਐੱਮ.ਐੱਸ. ਦੀ ਪ੍ਰੀਖਿਆ ਦੌਰਾਨ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ <br/>

ਅਜੀਤ ਡੈਸਕ 11-05-2019
ਕੁਰਾਲੀ, 10 ਮਈ (ਹਰਪ੍ਰੀਤ ਸਿੰਘ)-ਸਰਕਾਰੀ ਮਿਡਲ ਸਕੂਲ ਪਡਿਆਲਾ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਨੇ ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ (ਐੱਨ. ਐੱਮ. ਐੱਮ. ਐੱਸ.) ਦੀ ਪ੍ਰੀਖਿਆ ਦੌਰਾਨ ਜ਼ਿਲ੍ਹਾ ਮੁਹਾਲੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਕਮਲਪ੍ਰੀਤ ਨੇ ਕੁੱਲ 180 ਅੰਕਾਂ 'ਚੋਂ 132 ਅੰਕ ਹਾਸਲ ਕੀਤੇ ਹਨ | ਸਕੂਲ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਅੱਜ ਸਕੂਲ ਸਟਾਫ਼ ਵਲੋਂ ਕਮਲਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਅਨੁਰਾਧਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਐੱਮ. ਐੱਮ. ਐੱਸ. ਦੀ ਪ੍ਰੀਖਿਆ ਜਿਸ 'ਚ ਕੇਵਲ 8ਵੀਂ ਸ਼ੇ੍ਰਣੀ ਦੇ ਵਿਦਿਆਰਥੀ ਹੀ ਬੈਠਦੇ ਹਨ, ਹਰ ਸਾਲ ਨਵੰਬਰ ਮਹੀਨੇ ਵਿਚ ਡਾਇਰੈਕਟੋਰੇਟ ਆਫ਼ ਐਜ਼ੂਕੇਸ਼ਨ ਦਿੱਲੀ ਦੀ ਸਾਇੰਸ ਬ੍ਰਾਂਚ ਦੁਆਰਾ ਲਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਨਤੀਜਾ 8 ਮਈ ਨੂੰ ਐਲਾਨਿਆ ਗਿਆ ਸੀ, ਜਿਸ ਵਿਚ ਕਮਲਪ੍ਰੀਤ ਕੌਰ ਨੇ 132 ਅੰਕ ਹਾਸਲ ਕਰਕੇ ਜ਼ਿਲ੍ਹਾ ਮੁਹਾਲੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇਰਮਿੰਦਰ ਕੌਰ, ਰਜਨੀ ਲਟਾਵਾ, ਮਮਤਾ ਰਾਣੀ, ਰਣਜੀਤ ਸਿੰਘ, ਸ਼ਮਸ਼ੇਰ ਸਿੰਘ, ਰਵਿੰਦਰ ਸਿੰਘ ਸੇਖੋਂ (ਬੀ. ਐੱਮ. ਸਾਇੰਸ), ਸੰਜੀਵ ਕੁਮਾਰ (ਬੀ. ਐੱਮ. ਮੈਥ) ਆਦਿ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਨੂੰ ਅੰਦਰ ਖਾਤੇ ਲੱਗ ਰਿਹਾ ਖੋਰਾ ਹੀ ਪ੍ਰਨੀਤ ਕੌਰ ਦੀ ਹਾਰ ਦਾ ਕਾਰਨ ਬਣੇਗਾ-ਸ਼ਰਮਾ <br/> ਅਗਲੀ ਖ਼ਬਰ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ ਸਬੰਧੀ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾਵੇ-ਸਿੱਖਿਆ ਸਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।