05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਵਧਦੀ ਗਰਮੀ ਕਾਰਨ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਵਧੀ

ਅਜੀਤ ਡੈਸਕ 01-06-2019
ਡੇਰਾਬੱਸੀ, 31 ਮਈ (ਗੁਰਮੀਤ ਸਿੰਘ)-ਅੱਤ ਦੀ ਪੈਂਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ, ਉਥੇ ਹੀ ਦਿਨ 'ਚ ਲੱਗਣ ਵਾਲੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਹਾਲ ਬੇਹਾਲ ਕੀਤਾ ਹੋਇਆ ਹੈ | ਉਸ ਤੋਂ ਬਾਅਦ ਗਰਮੀ ਕਰਕੇ ਲੋਕਾਂ ਦੀ ਸਿਹਤ ਵਿਗਾੜ ਕੇ ਰੱਖ ਦਿੱਤੀ ਹੈ, ਜਿਸ ਕਰਕੇ ਦਸਤ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ | ਸਰਕਾਰੀ ਹਸਪਤਾਲ 'ਚ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਲਈ ਪੁੱਜੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਕਰਕੇ ਪਹਿਲਾਂ ਉਸਦੀ ਛੋਟੀ ਬੱਚੀ ਬਿਮਾਰ ਹੋ ਗਈ ਸੀ, ਉਸਦੇ ਠੀਕ ਹੋਣ ਤੋਂ ਬਾਅਦ ਉਸਦਾ ਲੜਕਾ ਬਿਮਾਰ ਹੋ ਗਿਆ, ਜਿਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਉਣਾ ਪਿਆ | ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਕੁੱਝ ਦਿਨਾਂ ਤੋਂ ਦਸਤ ਦੇ ਮਰੀਜ਼ਾਂ ਦੀ ਗਿਣਦੀ ਵੱਧੀ ਹੋਈ ਹੈ, ਜਿਨ੍ਹਾਂ 'ਚ ਛੋਟੇ ਬੱਚਿਆਂ ਤੋਂ ਲੈ ਕੇ ਹਰੇਕ ਉਮਰ ਦੇ ਲੋਕ ਸ਼ਾਮਿਲ ਹਨ | ਅਜਿਹਾ ਹੀ ਹਾਲ ਨਿੱਜੀ ਹਸਪਤਾਲਾਂ ਦਾ ਹੋਇਆ ਪਿਆ ਹੈ | ਇਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਲਟੀਆਂ-ਟੱਟੀਆਂ ਦੇ 50-60 ਮਰੀਜ਼ ਉਨ੍ਹਾਂ ਕੋਲ ਰੋਜ਼ਾਨਾ ਇਲਾਜ ਲਈ ਆ ਰਹੇ ਹਨ | ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਰੋਸ਼ ਪ੍ਰਗਟ ਕਰਦੇ ਕਿਹਾ ਕਿ ਅਣਐਲਾਨੇ ਬਿਜਲੀ ਦੇ ਕੱਟਾਂ ਨੇ ਗਰਮੀ ਦੇ ਦਿਨਾਂ 'ਚ ਜਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ | ਇਸ ਤੋਂ ਇਲਾਵਾ ਬਿਜਲੀ ਕੱਟਾਂ ਕਰਕੇ ਦੁਕਾਨਦਾਰਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਪਿਛਲੀ ਖ਼ਬਰ ਹਾਰਡਵੇਅਰ ਦੀ ਦੁਕਾਨ 'ਚ ਚੋਰੀ, ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਅਗਲੀ ਖ਼ਬਰ ਵਾਤਾਵਰਨ ਦਿਵਸ ਨੂੰ ਸਮਰਪਿਤ ਕੇ. ਐੱਫ. ਟੀ. ਕੰਪਨੀ ਵਲੋਂ ਜਾਗਰੂਕਤਾ ਰੈਲੀ 5 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।