05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਹਾਰਡਵੇਅਰ ਦੀ ਦੁਕਾਨ 'ਚ ਚੋਰੀ, ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ

ਅਜੀਤ ਡੈਸਕ 01-06-2019
ਐੱਸ. ਏ. ਐੱਸ. ਨਗਰ, 31 ਮਈ (ਜਸਬੀਰ ਸਿੰਘ ਜੱਸੀ)-ਥਾਣਾ ਫ਼ੇਜ਼-11 ਅਧੀਨ ਪੈਂਦੇ ਫ਼ੇਜ਼-10 ਵਿਚਲੀ ਸਾਗਰ ਸੈਨੇਟਰੀ ਅਤੇ ਹਾਰਡਵੇਅਰ ਸਟੋਰ 'ਚੋਂ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਉਧਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ | ਇਸ ਸਬੰਧੀ ਸਟੋਰ ਦੇ ਮਾਲਕ ਵਿਜੈ ਗਰਗ ਨੇ ਦੱਸਿਆ ਕਿ ਦੁਕਾਨ 'ਚ ਜਗਾ ਘੱਟ ਹੋਣ ਕਾਰਨ ਪੀ. ਓ. ਪੀ, ਪੁੱਟੀ ਅਤੇ ਡਿਸਟੈਂਪਰ ਦੇ ਥੈਲੇ ਦੁਕਾਨ ਤੋਂ ਬਾਹਰ ਰੱਖੇ ਹੋਏ ਸਨ | ਉਹ ਜਦੋਂ ਸਵੇਰੇ 9 ਵਜੇ ਦੁਕਾਨ 'ਚ ਪਹੁੰਚੇ ਤਾਂ ਦੇਖਿਆ ਕਿ ਉਕਤ ਸਾਮਾਨ ਦੁਕਾਨ ਦੇ ਬਾਹਰੋਂ ਗਾਇਬ ਸੀ | ਉਨ੍ਹਾਂ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖੀ ਤਾਂ ਉਸ 'ਚ ਇਕ ਵਿਅਕਤੀ ਜੋ ਸਿਰ ਤੋਂ ਗੰਜਾ ਦਿਖ ਰਿਹਾ ਹੈ ਸਵੇਰੇ 6 ਵਜੇ ਦੇ ਕਰੀਬ ਬਰੀਜਾ ਕਾਰ 'ਚ ਆਇਆ ਅਤੇ ਦੁਕਾਨ ਦੇ ਬਾਹਰ ਪਏ ਥੈਲੇ ਕਾਰ 'ਚ ਰੱਖੇ ਕੇ ਲੈ ਗਿਆ | ਦੁਕਾਨ ਮਾਲਕ ਮੁਤਾਬਕ ਉਕਤ ਵਿਅਕਤੀ ਦੇਖਣ 'ਚ ਚੰਗੇ ਘਰ ਦਾ ਜਾਪਦਾ ਹੈ, ਉਨ੍ਹਾਂ ਜਦੋਂ ਆਪਣੇ ਤੌਰ 'ਤੇ ਗੱਡੀ ਬਾਰੇ ਜਾਂਚ ਕਰਵਾਈ ਤਾਂ ਪਤਾ ਚੱਲਿਆ ਕਿ ਉਕਤ ਕਾਰ ਵੀ ਚੋਰੀ ਦੀ ਹੈ | ਵਿਜੈ ਗਰਗ ਮੁਤਾਬਕ ਉਸ ਦਾ 25 ਹਜ਼ਾਰ ਰੁਪਏ ਦੇ ਕਰੀਬ ਦਾ ਸਾਮਾਨ ਚੋਰੀ ਹੋਇਆ ਹੈ | ਇਸ ਸਬੰਧੀ ਥਾਣਾ ਫ਼ੇਜ਼-11 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ ਟਿੱਪਰ ਹੇਠ ਆਉਣ ਨਾਲ ਬੱਚੀ ਦੀ ਮੌਤ ਅਗਲੀ ਖ਼ਬਰ ਵਧਦੀ ਗਰਮੀ ਕਾਰਨ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਵਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।