05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਟਿੱਪਰ ਹੇਠ ਆਉਣ ਨਾਲ ਬੱਚੀ ਦੀ ਮੌਤ

ਅਜੀਤ ਡੈਸਕ 01-06-2019
ਜ਼ੀਰਕਪੁਰ, 31 ਮਈ (ਹੈਪੀ ਪੰਡਵਾਲਾ)-ਏਅਰੋਸਿਟੀ ਸੜ੍ਹਕ 'ਤੇ ਸਥਿਤ ਪਿੰਡ ਨਾਰਾਇਣਗੜ੍ਹ ਝੂੰਗੀਆਂ ਵਿਖੇ ਇਕ ਟਿੱਪਰ ਥੱਲੇ੍ਹ ਆਉਣ ਨਾਲ ਸਾਢੇ 3 ਸਾਲਾਂ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਮਗਰੋਂ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਸੰਜੈ ਕੁਮਾਰ ਵਾਸੀ ਕਿਰਾਏਦਾਰ ਪਿੰਡ ਨਾਰਾਇਣਗੜ੍ਹ ਝੁੰਗੀਆਂ ਨੇ ਦੱਸਿਆ ਕਿ ਉਸਦੀ ਸਾਢੇ 3 ਸਾਲ ਦੀ ਲੜਕੀ ਉੱਨਤੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਆਂਗਣਵਾੜੀ ਸੈਂਟਰ 'ਚ ਗਈ ਸੀ | ਜਾਂਚ ਅਧਿਕਾਰੀ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਬੱਚੀ ਬਿਨ੍ਹਾਂ ਕਿਸੇ ਨੂੰ ਦੱਸੇ ਸਕੂਲ ਤੋਂ ਬਾਹਰ ਆ ਗਈ | ਇਸ ਦੌਰਾਨ ਬੱਚੀ ਇਕ ਰੇਤ ਦੇ ਭਰੇ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ 'ਚ ਆ ਗਈ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਅਨੁਸਾਰ ਇਸ ਮਾਮਲੇ 'ਚ ਆਂਗਣਵਾੜੀ ਸੈਂਟਰ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਬੱਚੀ ਸਕੂਲ ਤੋਂ ਬਾਹਰ ਕਿਵੇਂ ਆ ਗਈ | ਉਨ੍ਹਾਂ ਦੱਸਿਆ ਕਿ ਟਿੱਪਰ ਮਾਲਕਾਂ ਦਾ ਤਾਂ ਪਤਾ ਲੱਗ ਗਿਆ ਹੈ, ਪਰ ਕੱਲ ਸਵੇਰੇ ਸਕੂਲ ਦੀ ਸੀ. ਸੀ. ਟੀ. ਵੀ. ਫੁਟੇਜ਼ ਦੇਖ ਕੇ ਹੀ ਟਰੱਕ ਡਰਾਈਵਰ ਦੀ ਸ਼ਨਾਖਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਡੇਰਾਬਸੀ ਵਿਖੇ ਕੈਂਟਰ ਯੂਨੀਅਨ 'ਚ ਹੋਏ ਝਗੜੇ ਦੌਰਾਨ ਦੋ ਭਰਾਵਾਂ ਸਮੇਤ 3 ਜ਼ਖ਼ਮੀ ਅਗਲੀ ਖ਼ਬਰ ਹਾਰਡਵੇਅਰ ਦੀ ਦੁਕਾਨ 'ਚ ਚੋਰੀ, ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।