05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਡੇਰਾਬਸੀ ਵਿਖੇ ਕੈਂਟਰ ਯੂਨੀਅਨ 'ਚ ਹੋਏ ਝਗੜੇ ਦੌਰਾਨ ਦੋ ਭਰਾਵਾਂ ਸਮੇਤ 3 ਜ਼ਖ਼ਮੀ

ਅਜੀਤ ਡੈਸਕ 01-06-2019
ਡੇਰਾਬੱਸੀ, 31 ਮਈ ( ਸ਼ਾਮ ਸਿੰਘ ਸੰਧੂ )-ਡੇਰਾਬਸੀ ਬਰਵਾਲਾ ਰੋਡ 'ਤੇ ਸਥਿਤ ਕੈਂਟਰ ਯੂਨੀਅਨ ਦੇ ਦਫ਼ਤਰ ਦੇ ਨੇੜੇ ਹੋਈ ਜ਼ਬਰਦਸਤ ਲੜਾਈ ਦੌਰਾਨ ਦੋ ਭਰਾਵਾਂ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਇਲਾਜ ਲਈ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਭਰਤੀ ਕਰਾਇਆ ਗਿਆ ਹੈ | ਹਮਲਾਵਰ ਪਿੰਡ ਬਾਕਰਪੁਰ ਤੇ ਮਾਹੀਵਾਲਾ ਦੇ ਦੱਸੇ ਜਾ ਰਹੇ ਹਨ ਪੁਲਿਸ ਮਾਮਲੇ ਦੀ ਜਾਾਚ ਕਰ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਹਮਲੇ 'ਚ ਜ਼ਖ਼ਮੀ ਹੋਏ ਲੱਕੀ ਪੁੱਤਰ ਗੁਰਚਰਨ ਸਿੰਘ ਵਾਸੀ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਦਾ ਭਰਾ ਪਵਨ ਕੁਮਾਰ ਕੈਂਟਰ ਯੂਨੀਅਨ 'ਚ ਕੈਂਟਰ ਚਲਾਉਂਦਾ ਹੈ ਅਤੇ ਸ਼ੁੱਕਰਵਾਰ ਰਾਤ ਕਰੀਬ ਅੱਠ ਵਜੇ ਯੂਨੀਅਨ ਦੇ ਅਹਾਤੇ 'ਚ ਉਸਦੀ ਤਿੰਨ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ | ਉਸ ਨੇ ਦੱਸਿਆ ਕਿ ਉਹ ਕਰੀਬ ਸਵਾ 9 ਵਜੇ ਯੂਨੀਅਨ ਵਿਚ ਆਪਣੇ ਭਰਾ ਦਾ ਪਤਾ ਕਰਨ ਲਈ ਗਿਆ ਤਾਂ ਉੱਥੇ ਖੜੇ ਤਿੰਨ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਇਸ ਹਮਲੇ 'ਚ ਲੱਕੀ ਸਮੇਤ ਉਸ ਦਾ ਭਰਾ ਪਵਨ ਅਤੇ 1 ਦੋਸਤ ਗੋਲਡੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਲੱਕੀ ਅਨੁਸਾਰ ਹਮਲਾਵਰਾਂ ਨੇ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਨ੍ਹਾਂ ਉੱਤੇ ਹਮਲਾ ਕੀਤਾ ਹੈ ਜਿਸ ਦੇ ਪਿੱਛੇ ਇੱਕ ਕਾਾਗਰਸੀ ਆਗੂ ਦਾ ਹੱਥ ਹੈ | ਉਸ ਨੇ ਦੱਸਿਆ ਕਿ ਹਮਲਾਵਰ ਪਿੰਡ ਬਾਕਰਪੁਰ ਅਤੇ ਮਾਹੀਵਾਲਾ ਦੇ ਰਹਿਣ ਵਾਲੇ ਹਨ | ਜਿਨ੍ਹਾਂ ਬਾਰੇ ਉਨ੍ਹਾਂ ਨੇ ਪੁਲੀਸ ਨੂੰ ਦੱਸ ਦਿੱਤਾ ਹੈ | ਡੇਰਾਬੱਸੀ ਪੁਲਸ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੰਚਕੂਲਾ ਵਿਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਟਿੱਪਰ ਹੇਠ ਆਉਣ ਨਾਲ ਬੱਚੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।