04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਮੁਲਜ਼ਮ ਨੂੰ ਅਦਾਲਤ ਨੇ ਜੇਲ੍ਹ ਭੇਜਿਆ

ਅਜੀਤ ਡੈਸਕ 01-06-2019
ਖਰੜ, 31 ਮਈ (ਗੁਰਮੁੱਖ ਸਿੰਘ ਮਾਨ)-ਘੜੰੂਆਂ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਖਰੜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੜੂੰਆਂ ਦੇ ਐਸ. ਐਚ. ਓ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਏ. ਐਸ. ਆਈ. ਚਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਬੱਸ ਅੱਡਾ ਘੜੂੰਆਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸੇ ਦੌਰਾਨ ਮੁਖ਼ਬਰ ਦੀ ਇਤਲਾਹ 'ਤੇ ਛਾਪੇਮਾਰੀ ਕਰਦਿਆਂ ਅਮਰਜੀਤ ਸਿੰਘ ਦੀ ਮੋਟਰ ਤੋਂ 15 ਬੋਤਲਾਂ ਸ਼ਰਾਬ ਜੋ ਕਿ ਕੇਵਲ ਚੰਡੀਗੜ੍ਹ 'ਚ ਵਿਕਣਯੋਗ ਸਨ, ਬਰਾਮਦ ਕਰਦਿਆਂ ਉਸ ਨੂੰ ਗਿ੍ਫ਼ਤਾਰ ਕਰ ਲਿਆ ਸੀ | ਮੁਲਜ਼ਮ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |
ਪਿਛਲੀ ਖ਼ਬਰ ਸਬਰਜੀਤ ਸਿੰਘ ਪਿ੍ੰਸ ਨੂੰ ਬੂਥ ਮਾਰਕੀਟਾਂ ਦਾ ਇੰਚਾਰਜ ਚੁਣਿਆ ਅਗਲੀ ਖ਼ਬਰ ਜ਼ੀਰਕਪੁਰ 'ਚ ਪੈਟਰੋਲ ਪੰਪ 'ਤੇ ਵੱਡਾ ਹਾਦਸਾ ਟਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।