03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਅਦਾਲਤ ਨੇ ਮੁਲਜ਼ਮ ਨੂੰ ਭੇਜਿਆ ਜੇਲ੍ਹ

ਅਜੀਤ ਡੈਸਕ 10-08-2019
ਡੇਰਾਬੱਸੀ, 9 ਅਗਸਤ (ਗੁਰਮੀਤ ਸਿੰਘ)-ਪਿੰਡ ਗੁਲਾਬਗੜ੍ਹ ਨੇੜੇ ਸਥਿਤ ਦਾ ਨਿਊ ਕੈਂਬਰੀਜ਼ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਬੀਤੇ ਦਿਨੀਂ ਸਫ਼ਾਈ ਕਰਮਚਾਰੀ ਵਲੋਂ ਸਕੂਲ 'ਚ ਪੜ੍ਹਦੀਆਂ ਛੋਟੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਅੱਜ ਮੁਲਜ਼ਮ ਦੀਪਕ (34) ਨੂੰ ਡੇਰਾਬੱਸੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਤਹਿਤ ਪਟਿਆਲਾ ਜੇਲ੍ਹ ਭੇਜਣ ਦੇ ਹੁਕਮ ਸੁਣਾਏ ਗਏ, ਪਰ ਸਰਕਾਰੀ ਹਸਪਤਾਲ 'ਚ ਮੈਡੀਕਲ ਨਾ ਹੋਣ ਕਰਕੇ ਉਸ ਨੂੰ ਅੱਜ ਦੀ ਰਾਤ ਵੀ ਡੇਰਾਬੱਸੀ ਥਾਣੇ ਦੀ ਹਵਾਲਾਤ 'ਚ ਕੱਟਣੀ ਪਵੇਗੀ | ਹਾਸਲ ਜਾਣਕਾਰੀ ਮੁਤਾਬਿਕ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਵਲੋਂ ਮੁਲਜ਼ਮ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਅਤੇ ਜੇਕਰ ਅਦਾਲਤ ਮੁੜ ਮੁਲਜ਼ਮ ਨੂੰ ਪੁਲਿਸ ਰਿਮਾਂਡ 'ਤੇ ਭੇਜਦੀ ਹੈ ਤਾਂ ਦੁਬਾਰਾ ਮੈਡੀਕਲ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ, ਪਰ ਜੇਕਰ ਅਦਾਲਤ ਮੁਲਜ਼ਮ ਨੂੰ ਜੇਲ੍ਹ ਭੇਜਦੀ ਹੈ ਤਾਂ ਪੁਲਿਸ ਨੂੰ ਮੁਲਜ਼ਮ ਦਾ ਦੁਬਾਰਾ ਮੈਡੀਕਲ ਕਰਵਾਉਣਾ ਲਾਜ਼ਮੀ ਹੈ | ਕੁਝ ਮਹੀਨੇ ਪਹਿਲਾਂ ਉਕਤ ਮੈਡੀਕਲ ਨਿਯਮ 'ਚ ਕੁਝ ਬਦਲਾਅ ਕੀਤੇ ਗਏ ਹਨ, ਜਿੱਥੇ ਪਹਿਲਾਂ ਸਧਾਰਨ ਮੈਡੀਕਲ ਹੁੰਦਾ ਸੀ, ਹੁਣ ਜੇਲ੍ਹ ਜਾਣ ਤੋਂ ਪਹਿਲਾਂ ਖ਼ੂਨ ਤੇ ਪਿਸ਼ਾਬ ਦੀ ਜਾਂਚ ਸਮੇਤ ਹੋਰ ਟੈਸਟ ਕੀਤੇ ਜਾਣੇ ਵੀ ਲਾਜ਼ਮੀ ਕਰ ਦਿੱਤੇ ਗਏ ਹਨ | ਡੇਰਾਬੱਸੀ ਦੇ ਸਰਕਾਰੀ ਹਸਪਤਾਲ 'ਚ 2 ਵਜੇ ਤੱਕ ਹੀ ਟੈਸਟ ਹੁੰਦੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਵੀ 2 ਵਜੇ ਤੱਕ ਹੀ ਮਿਲ ਸਕਦੀ ਹੈ | ਉਕਤ ਮੁਲਜ਼ਮ ਨੂੰ ਡੇਰਾਬੱਸੀ ਅਦਾਲਤ 'ਚ ਪੇਸ਼ ਕਰਨ ਅਤੇ ਫਿਰ ਤੋਂ ਮੈਡੀਕਲ ਕਰਵਾਉਣ ਤੱਕ ਸਮਾਂ ਹੋਣ 'ਤੇ ਮੁਲਜ਼ਮ ਦਾ ਸਰਕਾਰੀ ਹਸਪਤਾਲ 'ਚ ਮੈਡੀਕਲ ਨਹੀਂ ਹੋ ਸਕਿਆ, ਜਿਸ ਕਰਕੇ ਪੁਲਿਸ
ਪਿਛਲੀ ਖ਼ਬਰ ਪਸ਼ੂ-ਪਾਲਣ ਵਿਭਾਗ ਨੇ ਪ੍ਰਸਾਰ ਸੇਵਾ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ 3 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।