04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਬੱਚੀਆਂ ਦੇ ਅਗਵਾ ਹੋਣ ਦੀ ਸੂਚਨਾ ਨੇ ਪੁਲਿਸ ਨੂੰ ਪਾਈਆਂ ਭਾਜੜਾਂ

ਅਜੀਤ ਡੈਸਕ 10-08-2019
ਜ਼ੀਰਕਪੁਰ, 9 ਅਗਸਤ (ਅਵਤਾਰ ਸਿੰਘ)-ਬੀਤੀ ਰਾਤ ਕਰੀਬ 10 ਵਜੇ ਨੇੜਲੇ ਪਿੰਡ ਸਿੰਘਪੁਰਾ ਵਿਖੇ ਦੋ ਬੱਚੀਆਂ ਦੇ ਅਗਵਾ ਹੋਣ ਦੀ ਸੂਚਨਾ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਬੱਚੀਆਂ ਦੀ ਭਾਲ ਆਰੰਭ ਕਰ ਦਿੱਤੀ ਗਈ, ਪਰ ਇਸ ਦੌਰਾਨ ਬੱਚੀਆਂ ਆਪਣੇ ਪਿਓ ਅਤੇ ਮਾਮੇ ਨਾਲ ਵਾਪਸ ਆ ਗਈਆਂ | ਦੂਜੇ ਪਾਸੇ ਪਿੰਡ ਵਾਸੀਆਂ ਨੇ ਬੱਚੀਆਂ ਦੇ ਪਿਓ ਤੇ ਮਾਮੇ ਦਾ ਅਗਵਾਕਾਰ ਹੋਣ ਦੇ ਸ਼ੱਕ ਦੇ ਚਲਦਿਆਂ ਕੁਟਾਪਾ ਚਾੜ੍ਹ ਦਿੱਤਾ ਗਿਆ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਮਲਾ ਪਤਨੀ ਸ਼ੰਕਰ ਮੂਲ ਵਾਸੀ ਪਟਨਾ ਬਿਹਾਰ ਤੇ ਹਾਲ ਵਾਸੀ ਪਿੰਡ ਸਿੰਘਪੁਰਾ ਨੇ ਬੀਤੀ ਰਾਤ ਆਪਣਾ ਕਮਰਾ ਬਦਲਿਆ ਸੀ | ਇਸ ਦੌਰਾਨ ਹਾਲੇ ਉਨ੍ਹਾਂ ਦਾ ਅੱਧਾ ਸਾਮਾਨ ਪੁਰਾਣੇ ਕਮਰੇ ਵਿਚ ਹੀ ਪਿਆ ਸੀ ਕਿ ਕਮਲਾ ਨੂੰ ਆਪਣੀਆਂ ਦੋ ਬੱਚੀਆਂ ਜਿਨ੍ਹਾਂ ਦੀ ਉਮਰ 7 ਸਾਲ ਅਤੇ 5 ਸਾਲ ਸੀ ਕਿਧਰੇ ਨਜ਼ਰ ਨਾ ਆਈਆਂ, ਜਿਸ ਦੇ ਚਲਦਿਆਂ ਉਸ ਨੇ ਆਪਣੀਆਂ ਬੱਚੀਆਂ ਦੇ ਅਗਵਾ ਹੋਣ ਦਾ ਰੌਲਾ ਪਾ ਦਿੱਤਾ | ਪਿੰਡ ਵਿਚੋਂ ਦੋ ਬੱਚੀਆਂ ਦੇ ਅਗਵਾ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੀਆਂ ਦੀ ਭਾਲ ਆਰੰਭ ਕਰ ਦਿੱਤੀ | ਘਟਨਾ ਵਾਲੀ ਥਾਂ ਦੇ ਨੇੜੇ ਹੀ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਇਕ ਮੋਟਰਸਾਈਕਲ ਉੱਤੇ ਬੱਚੀਆਂ ਜਾਂਦੀਆਂ ਵੀ ਨਜ਼ਰ ਆ ਰਹੀਆਂ ਸਨ | ਇਸ ਦੌਰਾਨ ਦੋਵੇਂ ਬੱਚੀਆਂ ਆਪਣੇ ਪਿਤਾ ਸ਼ੰਕਰ ਅਤੇ ਮਾਮਾ ਵਿਨੋਦ ਕੁਮਾਰ ਨਾਲ ਵਾਪਸ ਮੌਕੇ 'ਤੇ ਆ ਗਈਆਂ, ਪਰ ਪਿੰਡ ਵਾਲਿਆਂ ਨੂੰ ਬੱਚੀਆਂ ਦਾ ਇਨ੍ਹਾਂ ਦੋਵਾਂ ਵਿਅਕਤੀਆਂ ਨਾਲ ਰਿਸ਼ਤਾ ਨਾ ਪਤਾ ਹੋਣ ਕਾਰਨ ਉਨ੍ਹਾਂ ਅਗਵਾਕਾਰ ਸਮਝ ਕੇ ਪਿਓ ਤੇ ਮਾਮੇ ਦਾ ਕੁਟਾਪਾ ਚਾੜ੍ਹ ਦਿੱਤਾ | ਪੁਲਿਸ ਨੂੰ ਵਿਨੋਦ ਕੁਮਾਰ ਅਤੇ ਸ਼ੰਕਰ ਨੇ ਦੱਸਿਆ ਕਿ ਉਹ ਕਮਰਾ ਬਦਲ ਰਹੇ ਸਨ ਤਾਂ ਇਸ ਦੌਰਾਨ ਕਾਫੀ ਦੇਰ ਹੋ ਗਈ ਸੀ, ਜਿਸ ਕਾਰਨ ਉਹ ਇਨ੍ਹਾਂ ਬੱਚੀਆਂ ਨੂੰ ਨਾਲ ਲੈ ਕੇ ਢਾਬੇ 'ਤੇ ਰੋਟੀ ਖਾਣ ਲਈ ਗਏ ਸਨ, ਪਰ ਇਸ ਗੱਲ ਦੀ ਜਾਣਕਾਰੀ ਕਮਲਾ ਨੂੰ ਨਹੀਂ ਸੀ, ਜਿਸ ਕਾਰਨ ਉਸ ਨੇ ਇਨ੍ਹਾਂ ਬੱਚੀਆਂ ਦੇ ਅਗਵਾ ਹੋਣ ਦਾ ਰੌਲਾ ਪਾ ਦਿੱਤਾ | ਬੱਚੀਆਂ ਦੇ ਸਹੀ ਸਲਾਮਤ ਮਿਲਣ 'ਤੇ ਪੁਲਿਸ ਨੇ ਵੀ ਸੁੱਖ ਦਾ ਸਾਹ ਲਿਆ ਹੈ |
ਪਿਛਲੀ ਖ਼ਬਰ ਨਸ਼ੇੜੀਆਂ ਿਖ਼ਲਾਫ਼ ਪੁਲਿਸ ਦੀ ਸਖ਼ਤੀ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।