05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਡੀ.ਸੀ. ਵਲੋਂ ਜਾਰੀ ਪੱਤਰ 'ਤੇ ਵੀ ਨਾ ਹੋਈ ਨਾਜਾਇਜ਼ ਕਬਜ਼ਿਆਂ ਸਬੰਧੀ ਕਾਰਵਾਈ

ਅੱਤਿਆਚਾਰ ਤੇ ਭਿ੍ਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਤੇ ਹੋਰ ਡੀ. ਸੀ. ਗਿਰੀਸ਼ ਦਿਆਲਨ ਨੂੰ ਮੰਗ ਪੱਤਰ ਸੌ ਾਪਦੇ ਹੋਏ | ਤਸਵੀਰ ਦਵਿੰਦਰ ਸਿੰਘ <br/> 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਅੱਤਿਆਚਾਰ ਅਤੇ ਭਿ੍ਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਅਤੇ ਪੰਚਾਇਤ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿੱਤੇ ਗਏ ਦੌਰਾਨ ਸੌਾਪੇ ਮੰਗ ਪੱਤਰ ਵਿਚਲੀਆਂ ਮੰਗਾਂ ਅਤੇ ਡਿਪਟੀ ਕਮਿਸ਼ਨਰ ਵਲੋਂ ਬੀ. ਡੀ. ਪੀ. ਓ. ਅਤੇ ਡੀ. ਡੀ. ਪੀ. ਓ. ਨੂੰ ਕਾਰਵਾਈ ਲਈ ਭੇਜੇ ਗਏ ਪੱਤਰ 'ਤੇ ਕੋਈ ਕਾਰਵਾਈ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਅੱਜ ਫਿਰ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੂੰ ਮਿਲ ਕੇ ਮੰਗ ਪੱਤਰ ਸੌਾਪਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੰੁਚੇ ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਬਰਿੰਦਰ ਚੋਲਟਾ, ਸ਼ਿਲੰਦਰਜੀਤ ਸਿੰਘ ਘੋਗਾ, ਗੁਰਮੀਤ ਕੌਰ ਆਦਿ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ 2 ਜੁਲਾਈ 2019 ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਹੀ ਮੁੱਖ ਮੰਤਰੀ ਪੰਜਾਬ ਨੂੰ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਮੰਗ ਪੱਤਰ ਭੇਜਿਆ ਗਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਅੱਜ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਫਿਰ ਇਕ ਮੰਗ ਪੱਤਰ ਸੌਾਪ ਕੇ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਬਾਰੇ ਕਾਰਵਾਈ ਦੀ ਮੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ 19 ਜੁਲਾਈ ਨੂੰ ਡਿਪਟੀ ਕਮਿਸ਼ਨਰ ਵਲੋਂ ਪਿੰਡ ਧਰਮਗੜ੍ਹ ਵਿਖੇ ਨਾਜਾਇਜ਼ ਕਬਜ਼ੇ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਬੀ. ਡੀ. ਪੀ. ਓ. ਖਰੜ ਅਤੇ ਡੀ. ਡੀ. ਪੀ. ਓ. ਮੁਹਾਲੀ ਨੂੰ ਪੱਤਰ ਭੇਜਿਆ ਗਿਆ ਸੀ ਪਰ ਅੱਜ ਤੱਕ ਨਾ ਤਾਂ ਬੀ. ਡੀ. ਪੀ. ਓ. ਅਤੇ ਨਾ ਹੀ ਡੀ. ਡੀ. ਪੀ. ਓ. ਨੇ ਕੋਈ ਕਾਰਵਾਈ ਕੀਤੀ | ਉਨ੍ਹਾਂ ਕਿਹਾ ਕਿ ਬਲਾਕ ਖਰੜ ਦੇ ਪਿੰਡ ਸਿੱਲ ਤੋਂ ਵਰਿੰਦਰ ਸਿੰਘ ਬਿੱਟੂ ਮੈਂਬਰ ਪੰਚਾਇਤ ਪਿੰਡ ਵਿਚ ਸ਼ਾਮਲਾਟ ਜ਼ਮੀਨ ਦਾ ਕੇਸ ਕਾਫ਼ੀ ਦੇਰ ਤੋਂ ਲੜਦਾ ਆ ਰਿਹਾ ਹੈ | ਉਸ ਕੇਸ ਵਿਚ ਬੀ. ਡੀ. ਪੀ. ਓ. ਅਤੇ ਡੀ. ਡੀ. ਪੀ. ਓ. ਮੁਹਾਲੀ ਕੋਈ ਤਸੱਲੀਬਖਸ਼ ਕਾਰਵਾਈ ਨਹੀਂ ਕਰ ਰਹੇ | ਉਨ੍ਹਾਂ ਹੋਰ ਦੱਸਿਆ ਕਿ ਪਿੰਡ ਮਾਣਕਪੁਰ ਕੱਲਰ ਵਿਖੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਵਲੋਂ ਇਕ ਗਲੀ 'ਤੇ ਨਾਜਾਇਜ਼ ਕਬਜ਼ੇ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਜੰਗ ਜਾਰੀ ਹੈ | ਉਨ੍ਹਾਂ ਵਲੋਂ ਭੇਜੇ ਪੱਤਰ ਦੌਰਾਨ ਮੁੱਖ ਮੰਤਰੀ ਦਫ਼ਤਰ ਵਲੋਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਮਿਤੀ 8 ਫਰਵਰੀ 2018 ਨੂੰ ਕਾਰਵਾਈ ਲਈ ਭੇਜਿਆ ਗਿਆ ਸੀ | ਅੱਜ ਤੱਕ ਮੁੱਖ ਮੰਤਰੀ ਦਫ਼ਤਰ ਵਲੋਂ ਭੇਜੇ ਉਸ ਪੱਤਰ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ | ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੰੁਭੜਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਆਦਿ ਨੇ ਕਿਹਾ ਕਿ ਉਕਤ ਹਾਲਾਤ ਨੂੰ ਦੇਖਦੇ ਹੋਏ ਇਹ ਗੱਲ ਸਪੱਸ਼ਟ ਹੈ ਕਿ ਪੰਚਾਇਤ ਵਿਭਾਗ ਦਾ ਬੀ. ਡੀ. ਪੀ. ਓ. ਖਰੜ ਅਤੇ ਡੀ. ਡੀ. ਪੀ. ਓ. ਮੁਹਾਲੀ ਹੀ ਪਿੰਡਾਂ ਵਿਚ ਨਾਜਾਇਜ਼ ਕਬਜ਼ਿਆਂ ਸਬੰਧੀ ਕਾਰਵਾਈ ਕਰਨ ਲਈ ਗੰਭੀਰ ਨਹੀਂ ਹਨ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਬੀ. ਡੀ. ਪੀ. ਓ. ਖਰੜ ਅਤੇ ਡੀ. ਡੀ. ਪੀ. ਓ. ਮੁਹਾਲੀ ਦਾ ਤਬਾਦਲਾ ਕਰਕੇ ਇੱਥੇ ਕੋਈ ਵਧੀਆ ਅਫ਼ਸਰਾਂ ਦੀ ਤਾਇਨਾਤੀ ਕੀਤੀ ਜਾਵੇ | ਇਸ ਦੇ ਨਾਲ ਹੀ ਉਕਤ ਨਾਜਾਇਜ਼ ਕਬਜ਼ਿਆਂ ਸਬੰਧੀ ਦਿੱਤੀਆਂ ਸ਼ਿਕਾਇਤਾਂ, ਮੰਗ-ਪੱਤਰਾਂ 'ਤੇ ਪੂਰੀ ਤਰ੍ਹਾਂ ਅਮਲ ਕਰਕੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ | ਇਸ ਮੌਕੇ ਰੁਪਿੰਦਰ ਕੌਰ ਧੜਾਕ, ਮਨਜੀਤ ਸਿੰਘ ਧਰਮਗੜ੍ਹ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਬਰਿੰਦਰ ਸਿੰਘ ਬਿੱਟੂ ਸਿੱਲ, ਅਵਤਾਰ ਸਿੰਘ ਮੱਕੜਿਆਂ, ਸਤਨਾਮ ਸਿੰਘ ਮੁੱਲਾਂਪੁਰ ਗਰੀਬਦਾਸ ਅਤੇ ਲਖਬੀਰ ਸਿੰਘ ਬਡਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਤੈਰਾਕੀ ਦਾ 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲਾ ਆਚਮਨ ਸ਼ਰਮਾ ਨੇ ਜਿੱਤਿਆ <br/... ਅਗਲੀ ਖ਼ਬਰ ਤਹਿਸੀਲਦਾਰ ਨੇ ਜੂਸ ਪਿਲਾ ਕੇ ਖ਼ਤਮ ਕਰਵਾਇਆ ਸਹਾਇਕ ਡਰਾਫਟਸਮੈਨਾਂ ਦਾ ਮਰਨ ਵਰਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।