08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਸਿੱਧੂ ਨਿਗਮ ਅੰਦਰ ਦਖ਼ਲ ਦੀ ਬਜਾਏ ਡਿਸਪੈਂਸਰੀਆਂ ਤੇ ਹਸਪਤਾਲਾਂ ਦੀ ਸਾਰ ਲਏ-ਅਕਾਲੀ-ਭਾਜਪਾ ਕੌਾਸਲਰ

ਮੁਹਾਲੀ ਵਿਖੇ ਕੀਤੇ ਪੱਤਰਕਾਰ ਸੰਮੇਲਨ ਉਪਰੰਤ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਐੱਸ.ਏ.ਐੱਸ. ਨਗਰ ਦੇ ਅਕਾਲੀ-ਭਾਜਪਾ ਕੌਾਸਲਰ | ਤਸਵੀਰ : ਦਵਿੰਦਰ ਸਿੰਘ <br/> 14-09-2019
ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਨਗਰ ਨਿਗਮ ਐੱਸ.ਏ.ਐੱਸ. ਨਗਰ ਦੇ ਸਮੂਹ ਅਕਾਲੀ-ਭਾਜਪਾ ਕੌਾਸਲਰਾਂ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉੱਤੇ ਨਗਰ ਨਿਗਮ ਵਲੋਂ ਕਰਵਾਏ ਜਾਂਦੇ ਕੰਮਾਂ ਦਾ ਸਿਹਰਾ ਲੈ ਕੇ ਫੌਕੀ ਸ਼ੋਹਰਤ ਲੈਣ ਦਾ ਦੋਸ਼ ਲਗਾਉਂਦੇ ਹੋਏ ਪੱਤਰਕਾਰ ਸੰਮੇਲਨ ਵਿਚ ਮੰਤਰੀ ਨੂੰ ਚੈਲੰਜ ਕੀਤਾ ਕਿ ਉਹ ਮੇਅਰ ਕੁਲਵੰਤ ਸਿੰਘ ਨਾਲ ਬਹਿਸ ਦੀ ਥਾਂ ਕੌਾਸਲਰਾਂ ਨਾਲ ਹੀ ਕਿਸੇ ਵੀ ਸਮੇਂ ਵਿਕਾਸ ਦੇ ਮੁੱਦੇ 'ਤੇ ਬਹਿਸ ਕਰ ਸਕਦੇ ਹਨ | ਉਨ੍ਹਾਂ ਮੰਤਰੀ ਨੂੰ ਕਿਹਾ ਕਿ ਜੇਕਰ ਉਹ ਆਪਣੇ ਵਿਭਾਗ ਦੀਆਂ ਮੁਹਾਲੀ ਵਿਚ ਪੈਂਦੀਆਂ ਡਿਸਪੈਂਸਰੀਆਂ ਤੇ ਸਿਵਲ ਹਸਪਤਾਲ ਦੀ ਮਾੜੀ ਹਾਲਤ ਵਿਚ ਸੁਧਾਰ ਕਰ ਲੈਣ ਕਿਉਂਕਿ ਮੰਤਰੀ ਵਲੋਂ ਸਿਹਤ ਵਿਭਾਗ ਸੰਭਾਲਣ ਦੇ ਬਾਵਜੂਦ ਨਿਗਮ ਦੇ ਖੇਤਰ ਵਿਚ ਹੀ ਸਿਵਲ ਹਸਪਤਾਲ ਤੇ ਡਿਸਪੈਂਸਰੀਆਂ ਦੀ ਖਸਤਾ ਹਾਲਤ ਹੈ, ਜਦਕਿ ਨਗਰ ਨਿਗਮ ਨੇ 5 ਅਗਸਤ 2019 ਨੂੰ ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਸ਼ਹਿਰ ਦੀਆਂ ਡਿਸਪੈਂਸਰੀਆਂ ਤੇ ਸਿਵਲ ਹਸਪਤਾਲ ਵਿਚ ਸੁਧਾਰ ਕਰਨ ਦੀ ਇਜਾਜ਼ਤ ਮੰਗੀ ਸੀ, ਜੋ ਕਿ ਅੱਜ ਤੱਕ ਨਾ ਮਿਲ ਸਕੀ | ਕੌਾਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਦਾਅਵਾ ਕੀਤਾ ਕਿ ਮੁਹਾਲੀ ਨਗਰ ਨਿਗਮ ਨੇ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ 300 ਕਰੋੜ ਰੁਪਏ ਖਰਚ ਕੀਤੇ ਹਨ, ਜਿਨ੍ਹਾਂ ਵਿਚੋਂ 169 ਕਰੋੜ ਨਗਰ ਨਿਗਮ ਦੀਆਂ ਮੀਟਿੰਗਾਂ ਵਿਚ ਪਾਸ ਕਰਕੇ ਵੱਖ-ਵੱਖ ਵਾਰਡਾਂ ਵਿਚ ਲਗਾਏ ਗਏ ਹਨ, ਜਦੋਂ ਕਿ ਬਾਕੀ 131 ਕਰੋੜ ਵਿੱਤ ਅਤੇ ਠੇਕਾ ਕਮੇਟੀ ਵਿਚ ਪਾਸ ਕਰਕੇ ਵੱਖ-ਵੱਖ ਵਾਰਡਾਂ ਵਿਚ ਕੰਮ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਮੰਤਰੀ ਵਲੋਂ ਜੋ 54 ਲੱਖ ਦੀ ਰਕਮ ਨਿਗਮ ਨੂੰ ਵਿਕਾਸ ਕਾਰਜਾਂ ਲਈ ਦਿੱਤੀ ਗਈ ਹੈ, ਉਹ ਸਿਰਫ ਇਕ ਡਰਾਮਾ ਹੀ ਹੈ | ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੰਤਰੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪ੍ਰਾਪਰਟੀ ਟੈਕਸ ਮੁਆਫ ਅਤੇ ਬਿਲਡਿੰਗ ਐਕਸਟੈਂਸ਼ਨ ਫੀਸ ਤੋਂ ਨਿਜਾਤ ਦਿਵਾਈ ਜਾਵੇਗੀ, ਪਰ ਇਸ ਵੱਲ ਚੋਣ ਜਿੱਤਣ ਉਪਰੰਤ ਮੰਤਰੀ ਨੇ ਕਦੇ ਧਿਆਨ ਵੀ ਨਹੀਂ ਦਿੱਤਾ | ਕੌਾਸਲਰ ਸ਼ਰਮਾ, ਕਾਹਲੋਂ ਤੇ ਬੀਬੀ ਕੰਗ ਸਮੇਤ ਹੋਰ ਕੌਾਸਲਰਾਂ ਨੇ ਕਿਹਾ ਕਿ ਜਿੱਥੋਂ ਤੱਕ ਮੰਤਰੀ ਵਲੋਂ ਦਰੱਖਤਾਂ ਦੀ ਛੰਗਾਈ ਲਈ ਮੇਅਰ ਕੁਲਵੰਤ ਸਿੰਘ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਗਈ ਇਹ ਜਾਂਚ ਤਾਂ ਪਿਛਲੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਵੀ ਕਰਵਾਈ ਗਈ ਸੀ, ਜਿਸ ਵਿਚ ਕੁਝ ਨਹੀਂ ਨਿਕਲਿਆ |
ਪਿਛਲੀ ਖ਼ਬਰ ਨਾਬਾਰਡ ਨੇ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਲਈ ਪ੍ਰੇਰਿਆ ਅਗਲੀ ਖ਼ਬਰ 'ਆਪ' ਆਗੂਆਂ ਨੇ ਪਾਕਿਸਤਾਨ ਵਲੋਂ ਦਰਸ਼ਨਾਂ ਲਈ ਲਗਾਈ ਫ਼ੀਸ ਦਾ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।