06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਸਕੂਲਾਂ ਨੂੰ ਨਵੀਂ ਛੋਟ

ਅਜੀਤ ਡੈਸਕ 20-09-2019
ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਜੋ ਸਕੂਲ, ਵਿੱਦਿਅਕ ਸੈਸ਼ਨ 2019-20 ਦੌਰਾਨ ਸੈਕੰਡਰੀ ਤੱਕ ਸਥਾਈ ਮਾਨਤਾ ਅਤੇ ਸੀਨੀਅਰ ਸੈਕੰਡਰੀ ਪੱਧਰ ਤੱਕ ਆਰਜ਼ੀ ਮਾਨਤਾ ਪ੍ਰਾਪਤ ਹੈ, ਅਜਿਹੇ ਸਕੂਲ ਕਲਾਸ ਦਸਵੀਂ ਤੱਕ ਦੀ ਨਿਰੰਤਰਤਾ ਫ਼ੀਸ/ਐਫੀਲੇਸ਼ਨ ਬਿਨੈ-ਪੱਤਰ 2000 ਰੁਪਏ ਬਿਨਾਂ ਕਿਸੀ ਲੇਟ ਫ਼ੀਸ ਸਮੇਤ 27 ਸਤੰਬਰ, 2019 ਤਕ ਬਿਨੈ ਕਰਦੇ ਹੋਏ ਕਲਾਸ ਨੌਵੀਂ ਤੇ ਦਸਵੀਂ ਤੱਕ ਆਪਣਾ ਐਨਰੋਲਮੈਂਟ ਅਤੇ ਦਸਵੀਂ ਦੇ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਫਾਰਮ ਭਰ ਸਕਦੇ ਹਨ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ, ਹਰਿਆਣਾ ਤੋਂ ਆਰਜ਼ੀ ਮਾਨਤਾ ਪ੍ਰਾਪਤ ਸਕੂਲਾਂ ਦੀ ਸੂਚੀ ਪ੍ਰਾਪਤ ਹੋਣ ਦੇ 10 ਦਿਨਾਂ ਦੇ ਅੰਦਰ-ਅੰਦਰ ਬਿਨਾਂ ਦੇਰੀ ਸਮੇਤ ਐਨਰੋਲਮੈਂਟ, ਐਫੀਲੇਸ਼ਨ ਅਤੇ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਫਾਰਮ ਭਰੇ ਜਾ ਸਕਦੇ ਹਨ |

ਪਿਛਲੀ ਖ਼ਬਰ 'ਪ੍ਰੰਪਰਾ ਆਰਟਸ' ਦੇ ਨੌਜਵਾਨ ਕਲਾਕਾਰਾਂ ਦੀ 'ਰਾਮਲੀਲ੍ਹਾ' ਪੇਸ਼ਕਾਰੀ 22 ਨੂੰ -ਅਭਿਸ਼ੇਕ ਸ਼ਰਮਾ <br/> ਅਗਲੀ ਖ਼ਬਰ ਮੇਅਰ ਵਲੋਂ 61.84 ਲੱਖ ਦੀ ਲਾਗਤ ਵਾਲੀ ਨਵੀਂ ਪਾਈਪ ਲਾਈਨ ਪਾਉਣ ਦੇ ਕੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।