06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

'ਪ੍ਰੰਪਰਾ ਆਰਟਸ' ਦੇ ਨੌਜਵਾਨ ਕਲਾਕਾਰਾਂ ਦੀ 'ਰਾਮਲੀਲ੍ਹਾ' ਪੇਸ਼ਕਾਰੀ 22 ਨੂੰ -ਅਭਿਸ਼ੇਕ ਸ਼ਰਮਾ <br/>

ਅਜੀਤ ਡੈਸਕ 20-09-2019
ਚੰਡੀਗੜ੍ਹ, 19 (ਅਜਾਇਬ ਸਿੰਘ ਔਜਲਾ)-'ਪ੍ਰੰਪਰਾ ਆਰਟਸ' ਦੇ ਨੌਜਵਾਨ ਕਲਾਕਾਰਾਂ ਦੇ ਸਮੂਹ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਦੇ ਰੂਬਰੂ ਹੋਇਆ | ਇਸ ਮੌਕੇ 'ਤੇ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰੰਪਰਾ ਆਰਟਸ ਵਲੋਂ ਇਕ ਡਾਕੂਮੈਂਟਰੀ (ਲਘੂ ਫ਼ਿਲਮ) 'ਰਾਮਲੀਲ੍ਹਾ' ਟੈਗੋਰ ਥੀਏਟਰ ਵਿਖੇ ਦਿਖਾਈ ਜਾਵੇਗੀ | ਉਨ੍ਹਾਂ ਦੱਸਿਆ ਕਿ 22 ਸਤੰਬਰ ਨੂੰ ਦਿਖਾਈ ਜਾਣ ਵਾਲੀ ਇਹ ਪੇਸ਼ਕਾਰੀ ਭਗਵਾਨ ਸ੍ਰੀ ਰਾਮ ਦੇ ਜੀਵਨ ਦੀ ਨਾਟਕ ਪ੍ਰਸਤੁਤੀ 'ਰਾਮਲੀਲ੍ਹਾ' ਦੇ ਵਿਸ਼ੇ ਨਾਲ ਸਬੰਧਿਤ ਹੈ ਜੋ ਕਿ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਅਤੇ ਪੰ੍ਰਪਰਾਗਤ ਰੰਗਮੰਚ ਹੈ | ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ 2 ਘੰਟੇ ਦੀ ਇਸ ਪੇਸ਼ਕਾਰੀ ਤਹਿਤ ਰਾਮਲੀਲ੍ਹਾ ਦੇ ਉਨ੍ਹਾਂ ਪਹਿਲੂਆਂ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ, ਜਿਨ੍ਹਾਂ ਕਾਰਨ 16ਵੀਂ ਸ਼ਤਾਬਦੀ ਵਿਚ ਸ਼ੁਰੂ ਹੋਏ ਇਸ 10 ਦਿਨਾਂ ਮੰਚਨ ਦਾ ਅਸਤਿਤਵ ਅੱਜ ਵੀ ਬਰਕਰਾਰ ਹੈ | ਉਨ੍ਹਾਂ ਕਿਹਾ ਕਿ ਰਾਮਲੀਲ੍ਹਾ ਦੇ ਮੰਚ 'ਤੇ ਉੱਭਰਦੇ ਕਲਾਕਾਰਾਂ ਅਤੇ ਉਨ੍ਹਾਂ ਨੂੰ ਸਹਿਜ ਰੂਪ ਵਿਚ ਦਰਸਾਇਆ ਗਿਆ ਹੈ ਜੋ ਪ੍ਰੋਫੈਸ਼ਨਲ ਕਲਾਕਾਰ ਨਹੀਂ ਹਨ |

ਪਿਛਲੀ ਖ਼ਬਰ ਗੁੜਗਾਓਾ ਰੈਪਿਡ ਮੈਟਰੋ ਲਈ ਨਵਾਂ ਕੀਤਾ ਕਰਾਰ ਅਗਲੀ ਖ਼ਬਰ ਸਕੂਲਾਂ ਨੂੰ ਨਵੀਂ ਛੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।