06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਹੁਣ ਕੜਕਦੀ ਧੁੱਪ 'ਚ ਬੈਠ ਕੇ ਬੱਚਿਆਂ ਨੂੰ ਨਹੀਂ ਖਾਣਾ ਪਵੇਗਾ ਮਿਡ-ਡੇ-ਮੀਲ

ਅਜੀਤ ਡੈਸਕ 20-09-2019
ਡੇਰਾਬੱਸੀ, 19 ਸਤੰਬਰ (ਗੁਰਮੀਤ ਸਿੰਘ)-ਸੱਤਾ 'ਚ ਆਉਣ ਤੋਂ ਪਹਿਲਾਂ ਸਰਕਾਰਾਂ ਸਰਕਾਰੀ ਅਦਾਰਿਆਂ 'ਚ ਸਾਰੀਆਂ ਸੁਵਿਧਾਵਾਂ ਦੇਣ ਦੇ ਦਾਅਵੇ ਤਾਂ ਕਰਦੀਆਂ ਹਨ, ਪਰ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਸਕੂਲ ਅੱਜ ਵੀ ਸੁਵਿਧਾਵਾਂ ਨੂੰ ਤਰਸ ਰਹੇ ਹਨ | ਇਸ ਦੀ ਮਿਸਾਲ ਸਰਕਾਰਾਂ ਦੀ ਬੇਰੁੱਖੀ ਦਾ ਸ਼ਿਕਾਰ ਪਿੰਡ ਤਿ੍ਵੇਦੀ ਕੈਂਪ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਵੇਖਣ ਤੋਂ ਮਿਲਦੀ ਹੈ, ਜਿਥੇ ਕਿ ਛੋਟੇ-ਛੋਟੇ ਬੱਚਿਆਂ ਨੂੰ ਦੁਪਹਿਰ ਸਮੇਂ ਕੜਕਦੀ ਧੁੱਪ 'ਚ ਬੈਠ ਕੇ ਮਿਡ-ਡੇ-ਮੀਲ ਤਹਿਤ ਮਿਲਣ ਵਾਲਾ ਖਾਣਾ ਖਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ | ਇਹ ਮਾਮਲਾ ਮਿਡ-ਡੇ-ਮੀਲ ਸੁਸਾਇਟੀ ਪੰਜਾਬ ਦੇ ਧਿਆਨ 'ਚ ਆਉਣ 'ਤੇ ਸੁਸਾਇਟੀ ਨੇ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਆਮ ਵੇਖਣ 'ਚ ਆਉਂਦਾ ਹੈ ਕਿ ਸਕੂਲਾਂ 'ਚ ਮਿਡ-ਡੇ-ਮੀਲ ਦੀ ਸੁਵਿਧਾ ਤਾਂ ਦਿੱਤੀ ਜਾ ਰਹੀ ਹੈ, ਪਰ ਵਿਦਿਆਰਥੀਆਂ ਨੂੰ ਸਹੀ ਥਾਂ 'ਤੇ ਬਿਠਾ ਕੇ ਖਾਣਾ ਨਹੀਂ ਖੁਆਇਆ ਜਾਂਦਾ, ਜਿਸ ਦੇ ਚਲਦਿਆਂ ਵਿਦਿਆਰਥੀਆਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਨੂੰ ਵੇਖਦੇ ਹੋਏ ਜਿਨ੍ਹਾਂ ਸਕੂਲਾਂ 'ਚ ਬਰਾਂਡਿਆਂ ਦੀ ਵਿਵਸਥਾ ਹੈ, ਉਥੇ ਟਾਟ ਵਿਛਾ ਕੇ ਬੱਚਿਆਂ ਨੂੰ ਖਾਣਾ ਖੁਆਇਆ ਜਾਵੇ | ਪੱਤਰ 'ਚ ਇਹ ਵੀ ਕਿਹਾ ਗਿਆ ਹੈ ਕਿ ਵਿਭਾਗ ਵਲੋਂ ਸਕੂਲ ਮੁਖੀਆਂ ਨੂੰ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਲਿਹਾਜ਼ਾ ਸਕੂਲ ਮੁਖੀਆਂ ਨੂੰ ਸਕੂਲਾਂ 'ਚ ਬੱਚਿਆਂ ਲਈ ਸ਼ੈੱਡ ਤਿਆਰ ਕਰਵਾਉਣ ਲਈ ਵੀ ਯਤਨ ਕਰਨੇ ਚਾਹੀਦੇ ਹਨ | ਦੱਸਣਯੋਗ ਹੈ ਕਿ ਡੇਰਾਬੱਸੀ ਹਲਕੇ ਦੇ ਕਈ ਸਰਕਾਰੀ ਸਕੂਲਾਂ ਸਮੇਤ ਪਿੰਡ ਤਿ੍ਵੇਦੀ ਕੈਂਪ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹਲਾਤ ਇੰਨੇ ਖ਼ਰਾਬ ਹਨ ਕਿ ਬੱਚਿਆਂ ਨੂੰ ਧੁੱਪ 'ਚ ਹੀ ਬੈਠ ਕੇ ਦੁਪਹਿਰ ਦਾ ਖਾਣਾ ਖਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ |
ਪਿਛਲੀ ਖ਼ਬਰ ਸੰਜੇ ਟੰਡਨ ਨੇ ਬੀ.ਸੀ.ਸੀ.ਆਈ ਦੇ ਕਾਰਜਕਾਰੀ ਪ੍ਰਧਾਨ ਸੀ. ਕੇ. ਖੰਨਾ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਹੁਣ ਕੜਕਦੀ ਧੁੱਪ 'ਚ ਬੈਠ ਕੇ ਬੱਚਿਆਂ ਨੂੰ ਨਹੀਂ ਖਾਣਾ ਪਵੇਗਾ ਮਿਡ-ਡੇ-ਮੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।