06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਸੰਜੇ ਟੰਡਨ ਨੇ ਬੀ.ਸੀ.ਸੀ.ਆਈ ਦੇ ਕਾਰਜਕਾਰੀ ਪ੍ਰਧਾਨ ਸੀ. ਕੇ. ਖੰਨਾ ਨਾਲ ਕੀਤੀ ਮੁਲਾਕਾਤ <br/>

ਅਜੀਤ ਡੈਸਕ 20-09-2019
ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਫ਼ੈਸਲੇ ਉਪਰੰਤ ਭਾਜਪਾ ਵਲੋਂ ਚਲਾਈ ਜਾ ਰਹੀ ਸੰਪਰਕ ਮੁਹਿੰਮ ਦੇ ਤਹਿਤ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਨੇ ਬੀ.ਸੀ.ਸੀ.ਆਈ ਦੇ ਕਾਰਜਕਾਰੀ ਪ੍ਰਧਾਨ ਸੀ. ਕੇ. ਖੰਨਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਧਾਰਾ 370 ਅਤੇ 35ਏ ਨਾਲ ਜੁੜੀ ਜਾਣਕਾਰੀਆਂ ਸਬੰਧੀ ਪੁਸਤਕ ਭੇਂਟ ਕੀਤੀ | ਚੰਡੀਗੜ੍ਹ ਭਾਜਪਾ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਨੇ ਕਾਰਜਕਾਰੀ ਪ੍ਰਧਾਨ ਸੀ. ਕੇ. ਖੰਨਾ ਨੂੰ ਧਾਰਾ 370 ਅਤੇ 35ਏ ਦੇ ਹਟਾਉਣ ਦੇ ਫ਼ੈਸਲੇ 'ਤੇ ਲੋਕਾਂ ਦੀ ਪ੍ਰਤੀਕਿਰਿਆ ਅਤੇ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਵੀ ਦੱਸਦੇ ਹੋਏ ਕਿਹਾ ਕਿ ਹੁਣ ਲੇਹ ਲਦਾਖ਼ ਕਿਉਂਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਿਆ ਹੈ, ਇਸ ਨਾਲ ਉੱਥੇ ਨੌਜਵਾਨਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਹੋਣਗੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜੰਮੂ ਕਸ਼ਮੀਰ ਵਿਚ ਵੀ ਸਥਾਨਕ ਲੋਕ ਇਸ ਗੱਲ ਨੂੰ ਮੰਨਣ ਲੱਗੇ ਹਨ ਕਿ ਇਨ੍ਹਾਂ ਧਰਾਵਾਂ ਕਾਰਨ ਕੁਝ ਰਾਜਨੀਤਿਕ ਪਰਿਵਾਰਾਂ ਨੂੰ ਹੀ ਲਾਭ ਹੋ ਰਿਹਾ ਸੀ ਜਦੋਂ ਕਿ ਸਥਾਨਕ ਲੋਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸਨ | ਕੁਝ ਲਾਭ ਪ੍ਰਾਪਤ ਰਾਜਨੀਤਿਕ ਪਰਿਵਾਰਾਂ ਨੇ ਧਾਰਾ 370 ਅਤੇ 35ਏ ਨੂੰ ਲੈ ਕੇ ਜੋ ਖ਼ੌਫ਼ ਪੈਦਾ ਕੀਤਾ ਸੀ ਉਸ ਤਰ੍ਹਾਂ ਦਾ ਘਾਟੀ ਵਿਚ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ, ਜਿਸ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਉੱਥੋਂ ਦੇ ਲੋਕਾਂ ਨੇ ਮੋਦੀ ਸਰਕਾਰ ਦੇ ਇਸ ਸਕਾਰਾਤਮਕ ਫ਼ੈਸਲੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ |

ਪਿਛਲੀ ਖ਼ਬਰ ਨਿਗਮ ਨੇ ਪਲਾਸਟਿਕ ਦੀ ਵਰਤੋਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਹੁਣ ਕੜਕਦੀ ਧੁੱਪ 'ਚ ਬੈਠ ਕੇ ਬੱਚਿਆਂ ਨੂੰ ਨਹੀਂ ਖਾਣਾ ਪਵੇਗਾ ਮਿਡ-ਡੇ-ਮੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।