06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਨੌਟਿੰਘਮ ਟਰੈਂਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੀ.ਯੂ ਦਾ ਦੌਰਾ <br/>

ਨੌਟਿੰਘਮ ਟਰੈਂਟ ਯੂਨੀਵਰਸਿਟੀ (ਐਨ.ਟੀ.ਯੂ.) ਯੂ.ਕੇ. ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 20-09-2019
ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਨੌਟਿੰਘਮ ਟਰੈਂਟ ਯੂਨੀਵਰਸਿਟੀ (ਐਨ.ਟੀ.ਯੂ.) ਯੂ.ਕੇ. ਤੋਂ ਵਿਦਿਆਰਥੀਆਂ ਦੇ ਵਫ਼ਦ ਵਲੋਂ ਐਸ.ਟੀ.ਐਮ. ਪ੍ਰੋਗਰਾਮ ਤਹਿਤ ਪੰਜਾਬ ਯੂਨੀਵਰਸਿਟੀ ਦਾ 10 ਦਿਨਾ ਦੌਰਾ ਕੀਤਾ ਜਾ ਰਿਹਾ ਜੋ ਕਿ ਡੀਨ ਇੰਟਰਨੈਸ਼ਨਲ ਸਟੂਡੈਂਟਸ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬ ਯੂਨੀਵਰਸਿਟੀ ਦੇ ਆਈ.ਐਸ.ਐਸ.ਈ.ਆਰ. ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈ | ਉਕਤ ਵਫ਼ਦ ਵਲੋਂ ਅੱਜ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨਾਲ ਮੁਲਾਕਾਤ ਕੀਤੀ ਜਿਹੜੇ ਕਿ ਕੁਝ ਸਮਾਂ ਪਹਿਲਾਂ ਹੀ ਐਨ.ਟੀ.ਯੂ. ਕੈਂਪਸ ਵਿਖੇ ਦੌਰਾ ਕਰਕੇ ਆਏ ਸਨ | ਵਫ਼ਦ ਵਿਚ ਸ਼ਾਮਿਲ ਵਿਦਿਆਰਥੀ ਬੈਂਕਿੰਗ, ਲਾਅ, ਫਾਈਨਾਂਸ, ਫ਼ੈਸ਼ਨ ਟੈਕਨਾਲੋਜੀ ਆਦਿ ਅਕਾਦਮਿਕ ਵਿਸ਼ਿਆਂ ਨਾਲ ਸਬੰਧਿਤ ਹਨ ਜੋ ਕਿ ਬਿ੍ਟਿਸ਼, ਅਫਰੀਕਨ ਅਤੇ ਇੰਡੀਅਨ ਨਾਗਰਿਕ ਹਨ | ਇਸ ਦਸ ਦਿਨਾਂ ਪ੍ਰੋਗਰਾਮ ਦੌਰਾਨ ਇਸ ਵਫ਼ਦ ਵਲੋਂ ਪੰਜਾਬ ਦੇ ਅਮੀਰ ਸੱਭਿਆਚਾਰ, ਆਰਟ, ਮੀਡੀਆ ਦੀ ਭੂਮਿਕਾ, ਡੈਮੋਕ੍ਰੇਸੀ, ਟੈਕਨਾਲੋਜੀ ਅਤੇ ਸਮਾਜਿਕ ਕੰਮਾਂ ਬਾਰੇ ਜਾਣਕਾਰੀਆਂ ਹਾਸਿਲ ਕੀਤੀਆਂ ਜਾਣੀਆਂ ਹਨ | ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਡੈਮੋਕ੍ਰੇਸੀ ਵਿਚ ਮੀਡੀਆ ਦੀ ਭੂਮਿਕਾ ਵਿਸ਼ੇ ਸਬੰਧੀ ਕੀਤੀ ਗਈ | ਇਸ ਵਿਚ ਜਯੋਤੀ ਕਮਲ ਵਲੋਂ ਜਾਣਕਾਰੀ ਦਿੱਤੀ ਗਈ | ਇਸ ਉਪਰੰਤ ਵਿਦਿਆਰਥੀਆਂ ਨੂੰ ਇਕ ਗੈਰ ਸਰਕਾਰੀ ਸੰਸਥਾ ਏ.ਐਲ.ਏ. ਦਾ ਵੀ ਦੌਰਾ ਕਰਵਾਇਆ ਗਿਆ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਖੇ ਸਪੋਰਟਸ ਮੀਟ ਕਰਵਾਈ <br/> ਅਗਲੀ ਖ਼ਬਰ ਨਿਗਮ ਨੇ ਪਲਾਸਟਿਕ ਦੀ ਵਰਤੋਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।