04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਹਰਿਆਣਾ ਚੋਣਾਂ ਬਾਰੇ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ

ਅਜੀਤ ਡੈਸਕ 20-09-2019
ਚੰਡੀਗੜ੍ਹ, 19 ਸਤੰਬਰ (ਐਨ.ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਦੀਆਂ ਅਕਤੂਬਰ ਮਹੀਨੇ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਦੀ ਨਵੀਂ ਪ੍ਰਧਾਨ ਬੀਬੀ ਸੈਲਜਾ ਅਤੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਟੀਮ ਵਲੋਂ ਪਾਰਲੀਮੈਂਟਰੀ ਹਲਕਿਆਂ ਵਾਈਜ਼ ਕਾਂਗਰਸੀ ਵਰਕਰਾਂ ਦੀਆਂ ਜੋ ਮੀਟਿੰਗਾਂ ਪਿਛਲੇ ਤਿੰਨ ਦਿਨ ਤੋਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਹੁਣ ਤੱਕ ਅਹੁਦਿਆਂ ਤੋਂ ਲਾਹੇ ਜਾ ਚੁੱਕੇ ਸ੍ਰੀ ਅਸ਼ੋਕ ਤੰਵਰ ਤੇ ਸ੍ਰੀਮਤੀ ਕਿਰਨ ਚੌਧਰੀ ਕਿਤੇ ਨਜ਼ਰ ਨਹੀਂ ਆਏ | ਹਾਲਾਂਕਿ ਬਾਕੀ ਕਾਂਗਰਸੀ ਆਗੂ ਤੇ ਉਨ੍ਹਾਂ ਦੇ ਸਮਰਥਕ ਵਰਕਰ ਹਿੱਸਾ ਲੈ ਰਹੇ ਹਨ | ਜਾਣਕਾਰ ਕਾਂਗਰਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਬਹਿੰਦ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਗੁਲਾਮ ਨਬੀ ਆਜ਼ਾਦ ਜੋ ਹਰਿਆਣਾ ਕਾਂਗਰਸ ਮਾਮਲਿਆਂ ਦੇ ਇੰਚਾਰਜ ਵੀ ਹਨ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ | ਕਿਹਾ ਜਾਂਦਾ ਹੈ ਕਿ ਕੁਲਦੀਪ ਬਿਸ਼ਨੋਈ ਤੇ ਉਨ੍ਹਾਂ ਦੀ ਜੀਵਨ ਸਾਥਣ ਰੈਨੂਕਾ ਬਿਸ਼ਨੋਈ ਦੋਵੇਂ ਵਿਧਾਇਕ ਵੀ ਅਜੇ ਪੂਰੀ ਤਰ੍ਹਾਂ ਪਾਰਟੀ ਸਰਗਰਮੀਆਂ ਵਿਚ ਹਿੱਸਾ ਨਹੀਂ ਲੈ ਰਹੇ | ਸੰਭਵ ਹੈ ਕਿ ਉਨ੍ਹਾਂ ਦੇ ਸਰਗਰਮ ਨਾ ਹੋਣ ਦੇ ਕਾਰਨ ਕਾਂਗਰਸ ਟਿਕਟਾਂ ਦੀ ਅਲਾਟਮੈਂਟ ਕਰਨ ਸਮੇਂ ਉਨ੍ਹਾਂ ਨੂੰ ਕੁਝ ਮੁਸ਼ਕਿਲ ਪੇਸ਼ ਆਏ | ਇਸ ਦੌਰਾਨ ਇੱਥੇ ਸੈਕਟਰ 9 ਵਿਚ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੈਡਕੁਆਰਟਰ ਵਿਚ ਕਈ ਦਿਨਾਂ ਤੋਂ ਟੈਲੀਫ਼ੋਨ ਕੁਨੈਕਸ਼ਨ ਕੱਟ ਗਿਆ ਹੈ | ਬੀਬੀ ਸੈਲਜਾ ਨੇ ਹੈਡਕੁਆਰਟਰ ਦੀ ਚਮਕ ਦਮਕ ਤਾਂ ਵਧਾ ਦਿੱਤੀ ਹੈ ਪਰ ਰੌਣਕਾਂ ਤੇ ਜਨਤਕ ਭੀੜਾਂ ਅਜੇ ਵੀ ਨਾ ਹੋਣ ਦੇ ਬਰਾਬਰ ਹਨ | ਪਾਰਟੀ ਦਾ ਜਥੇਬੰਦਕ ਢਾਂਚਾ ਵੀ ਅਜੇ ਤੱਕ ਸੁਰਜੀਤ ਨਹੀਂ ਕੀਤਾ ਗਿਆ ਤੇ ਨਾ ਹੀ ਪ੍ਰਦੇਸ਼ ਦੀ ਨਵੀਂ ਮਹਿਲਾ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ | ਪਹਿਲੀ ਚੇਅਰਪਰਸਨ ਸੁਮਿਤਰਾ ਚੌਹਾਨ ਹੁਣੇ ਜਿਹੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਈ ਹੈ | ਉਹ ਸ੍ਰੀ ਹੁੱਡਾ ਤੇ ਸ੍ਰੀ ਤੰਵਰ ਦੀ ਆਪਸੀ ਖਿੱਚੋਤਾਣ ਤੋਂ ਕਾਫ਼ੀ ਪ੍ਰੇਸ਼ਾਨ ਸੀ | ਉਨ੍ਹਾਂ ਨੇ ਜੰਮੂ ਕਸ਼ਮੀਰ ਬਾਰੇ ਮੋਦੀ ਸਰਕਾਰ ਦੇ ਫੈਸਲੇ ਦੀ ਭਰਪੂਰ ਪ੍ਰਸੰਸਾ ਕੀਤੀ ਸੀ |
ਪਿਛਲੀ ਖ਼ਬਰ ਨਿਗਮ ਨੇ ਵੈਬਿਨਾਰ ਤੇ ਚੰਡੀਗੜ੍ਹ ਸਮਾਰਟ ਲਈ 'ਸੁਝਾਅ ਕੈਂਪ' ਲਗਾਇਆ <br/> ਅਗਲੀ ਖ਼ਬਰ ਦੇਸ਼ ਦੀ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਸਦਰੰਭ 'ਚ ਕੰਗ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।