04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਟੈਗੋਰ ਥੀਏਟਰ 'ਚ ਨਾਟਕ 'ਹਸਬੈਂਡ ਵਾਈਫ਼ ਐਾਡ ਵਾਇਰਸ' ਦੀ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ

ਅਜੀਤ ਡੈਸਕ 20-09-2019
ਚੰਡੀਗੜ੍ਹ, 19 ਸਤੰਬਰ (ਅਜਾਇਬ ਸਿੰਘ ਔਜਲਾ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਸਥਾਨਕ ਟੈਗੋਰ ਥੀਏਟਰ ਵਿਖੇ ਕਰਵਾਏ ਜਾ ਰਹੇ ਹਾਸਰਸ ਨਾਟ ਉਤਸਵ ਤਹਿਤ ਨਾਟਕ 'ਹਸਬੈਂਡ ਵਾਈਫ਼ ਐਾਡ ਵਾਇਰਸ' ਦੀ ਪੇਸ਼ਕਾਰੀ ਦਿੱਤੀ ਗਈ, ਜੋ ਦਰਸ਼ਕਾਂ ਵਲੋਂ ਰੀਝ ਨਾਲ ਮਾਣੀ ਗਈ | ਅਭਿਸ਼ੇਕ ਚੌਹਾਨ ਦੁਆਰਾ ਲਿਖੇ ਅਤੇ ਮੁਹੰਮਦ ਜਾਨੀ ਦੁਆਰਾ ਪੇਸ਼ ਕੀਤੇ ਗਏ ਇਸ ਨਾਟਕ ਨੇ ਦਰਸ਼ਕਾਂ ਨੂੰ ਖ਼ੂਬ ਲੋਟ-ਪੋਟ ਕੀਤਾ | ਨਾਟਕ ਵਿਚ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਤੀਸਰੇ ਪੱਖ ਦੀ ਦਖ਼ਲਅੰਦਾਜ਼ੀ ਕਿਸ ਤਰ੍ਹਾਂ ਪਤੀ ਪਤਨੀ ਦੇ ਰਿਸ਼ਤੇ ਵਿਚ ਵਿਗਾੜ ਲਿਆਂਦੀ ਹੈ | ਨਾਟਕ ਵਿਚ ਦਰਸਾਇਆ ਗਿਆ ਕਿ ਜਿਸ ਤਰ੍ਹਾਂ ਇਹ ਰਿਸ਼ਤਾ ਪੁਰਾਣਾ ਹੁੰਦਾ ਜਾਂਦਾ ਹੈ ਉਹ ਪੁਰਾਣਾ ਅਤੇ ਬਾਸੀ ਲੱਗਣ ਲੱਗਦਾ ਹੈ ਅਤੇ ਲੋਕ ਬਾਅਦ ਵਿਚ ਪਛਤਾਉਣ ਦੇ ਲਈ ਦੂਜੇ ਬਦਲਾਅ ਦੀ ਤਲਾਸ਼ ਕਰਨ ਲੱਗਦੇ ਹਨ | ਨਾਟਕ ਵਿਚ ਵਿਕਾਸ, ਇਕਾਂਕਸ਼ਾ, ਸ਼ਾਮ ਬਿਹਾਰੀ , ਵਿਨੇ, ਰਾਜੀਵ, ਰਵੀ, ਸ਼ਾਲਿਨੀ ਤੋਂ ਇਲਾਵਾ ਸੁਧਾਂਸ਼ੂ, ਉੱਜਵਲ ਅਤੇ ਐਮ.ਡੀ. ਆਸਿਫ਼ ਨੇ ਆਪਣੀ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਮੌਕੇ 'ਤੇ ਪ੍ਰਸਿੱਧ ਰੰਗਮੰਚ ਅਭਿਨੇਤਾ ਅਤੇ ਅਦਾਕਾਰ ਡਾ. ਸੁਰਿੰਦਰ ਸ਼ਰਮਾ ਨੇ ਕਲਾਕਾਰਾਂ ਨੂੰ ਸਨਮਾਨਿਤ ਕੀਤੇ ਜਾਣ ਦੀਆਂ ਰਸਮਾਂ ਅਦਾਅ ਕੀਤੀਆਂ | ਇਸ ਮੌਕੇ 'ਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਕਮਲ ਅਰੋੜਾ, ਸੰਸਕਾਰ ਭਾਰਤੀ ਚੰਡੀਗੜ੍ਹ ਦੇ ਪ੍ਰਧਾਨ ਮੁਕੇਸ਼ ਸ਼ਰਮਾ ਆਦਿ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਐਵੇਂ ਮਿੱਟੀ ਨਾ ਫਰੋਲ... ਪਹਿਲੀ ਅਪੀਲ ਵੀ ਹੋਈ ਸੀਵਰੇਜ ਵਾਂਗ ਦਫਨ ਅਗਲੀ ਖ਼ਬਰ ਪੀ.ਯੂ. 'ਚ 'ਨਵੀਂ ਸਿੱਖਿਆ ਨੀਤੀ- 2019' ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।