03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਔਰਤ ਨਾਲ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਮਾਮਲਾ ਦਰਜ

ਅਜੀਤ ਡੈਸਕ 20-09-2019
ਜ਼ੀਰਕਪੁਰ, 19 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਇਕ ਵਿਅਕਤੀ ਿਖ਼ਲਾਫ਼ ਉਸ ਨਾਲ ਕਥਿਤ ਰੂਪ 'ਚ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਵਿਤਾ ਚੰਦਨ ਪਤਨੀ ਮੁਨੀਸ਼ ਚੰਦਨ ਵਾਸੀ ਰਿਸ਼ੀ ਅਪਾਰਟਮੈਂਟ ਜ਼ੀਰਕਪੁਰ ਨੇ ਦੱਸਿਆ ਕਿ 14 ਸਤੰਬਰ ਨੂੰ ਜਦੋਂ ਉਹ ਆਪਣੇ ਬੱਚਿਆਂ ਨਾਲ ਸੁਸਾਇਟੀ ਵਿਖੇ ਸੈਰ ਕਰ ਰਹੀ ਸੀ ਤਾਂ ਉਨ੍ਹਾਂ ਦੀ ਹੀ ਸੁਸਾਇਟੀ ਦਾ ਵਸਨੀਕ ਕੇ. ਕੇ. ਗੋਇਲ ਉਸ ਨਾਲ ਗ਼ਲਤ ਸ਼ਬਦਾਵਲੀ ਵਰਤਣ ਲੱਗ ਗਿਆ | ਉਸ ਨੇ ਕੇ. ਕੇ. ਗੋਇਲ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰਕੇ ਸਾਰੀ ਗੱਲ ਆਪਣੇ ਪਤੀ ਮੁਨੀਸ਼ ਨੂੰ ਦੱਸੀ | ਉਸ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦਾ ਪਤੀ ਉਸ ਨਾਲ ਗੱਲ ਕਰਨ ਗਿਆ ਤਾਂ ਕੇ. ਕੇ. ਗੋਇਲ ਨੇ ਉਸ ਨਾਲ ਵੀ ਗਾਲੀ ਗਲੋਚ ਕੀਤੀ | ਸ਼ਿਕਾਇਤਕਰਤਾ ਅਨੁਸਾਰ ਕੇ. ਕੇ. ਗੋਇਲ ਪਹਿਲਾਂ ਵੀ ਉਸ ਨੂੰ ਵੇਖ ਕੇ ਗ਼ਲਤ ਇਸ਼ਾਰੇ ਕਰਦਾ ਰਹਿੰਦਾ ਸੀ | ਪੁਲਿਸ ਨੇ ਸਵਿਤਾ ਦੀ ਸ਼ਿਕਾਇਤ 'ਤੇ ਕੇ. ਕੇ. ਗੋਇਲ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਗ਼ੈਰ-ਕਾਨੂੰਨੀ ਸ਼ਰਾਬ ਸਮੇਤ 5 ਮੁਲਜ਼ਮ ਕਾਬੂ ਅਗਲੀ ਖ਼ਬਰ ਆਰੀਅਨਜ਼ ਗਰੁੱਪ ਦੇ ਉੱਤਰ-ਪੂਰਬੀ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।