04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਆਰੀਅਨਜ਼ ਗਰੁੱਪ ਦੇ ਉੱਤਰ-ਪੂਰਬੀ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ

ਅਜੀਤ ਡੈਸਕ 20-09-2019
ਚੰਡੀਗੜ੍ਹ, 19 ਸਤੰਬਰ (ਅ.ਬ)-ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਉੱਤਰ- ਪੂਰਬੀ ਵਿਦਿਆਰਥੀਆਂ ਨੇ ਆਪਣੇ ਕੈਂਪਸ ਵਿਖੇ ਨਵੇਂ ਆਏ ਵਿਦਿਆਰਥੀਆਂ ਲਈ ਇਕ ਫਰੈਸ਼ਰ ਪਾਰਟੀ ਕੀਤੀ | ਰਾਜਪੁਰਾ ਦੇ ਡੀ. ਐੱਸ. ਪੀ., ਅਕਾਸ਼ਦੀਪ ਔਲਖ ਇਸ ਮੌਕੇ 'ਤੇ ਮੁੱਖ ਮਹਿਮਾਨ ਸਨ, ਜਦਕਿ ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਪ©ੋਗਰਾਮ ਦੀ ਪ੍ਰਧਾਨਗੀ ਕੀਤੀ | ਨਾਰਥ ਈਸਟ ਦੇ ਵੱਖ-ਵੱਖ ਵਿਭਾਗਾਂ ਇੰਜਨੀਅਰਿੰਗ, ਲਾਅ, ਮੈਨੇਜਮੈਂਟ, ਐਗਰੀਕਲਚਰ, ਨਰਸਿੰਗ ਆਦਿ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲਿਆ | ਅਕਾਸ਼ਦੀਪ ਔਲਖ ਨੇ ਵਿਦਿਆਰਥੀਆਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਾਜਪੁਰਾ-ਪਟਿਆਲਾ ਬੈਲਟ ਪੰਜਾਬ ਵਿੱਚ ਸਿੱਖਿਆ ਬੈਲਟ ਬਣ ਗਿਆ ਹੈ | ਇਸ ਖੇਤਰ ਵਿੱਚ ਰਹਿੰਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀ ਸਾਡੇ ਮਹਿਮਾਨ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਲਈ ਖੇਤਰ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣਾ ਸਾਡਾ ਮੁੱਖ ਫਰਜ਼ ਹੈ | ਡਾ.ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਨੂੰ ਨਾਰਥ ਈਸਟ ਦੇ ਸਾਰੇ ਵਿਦਿਆਰਥੀਆਂ ਦੀ ਮੇਜ਼ਬਾਨੀ ਲਈ ਵਧਾਈ ਦਿੱਤੀ | ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਨੇੜੇ ਆਰੀਅਨ ਕਾਲਜ ਉ ੱਤਰ-ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦਾ ਪਸੰਦੀਦਾ ਸਥਾਨ ਬਣ ਗਿਆ ਹੈ | ਆਰੀਅਨਜ਼ ਵਿੱਚ 500 ਤੋਂ ਵੱਧ ਵਿਦਿਆਰਥੀ ਪਹਿਲਾਂ ਹੀ ਪੜ੍ਹ ਰਹੇ ਹਨ |
ਪਿਛਲੀ ਖ਼ਬਰ ਔਰਤ ਨਾਲ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਐਵੇਂ ਮਿੱਟੀ ਨਾ ਫਰੋਲ... ਪਹਿਲੀ ਅਪੀਲ ਵੀ ਹੋਈ ਸੀਵਰੇਜ ਵਾਂਗ ਦਫਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।