03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਐਸੋਸੀਏਸ਼ਨ ਨੇ ਸੜਕਾਂ ਦੀ ਰੀ-ਕਾਰਪੈੱਟਿੰਗ ਸਮੇਂ ਘਟੀਆ ਮਟੀਰੀਅਲ ਵਰਤਣ ਦਾ ਲਗਾਇਆ ਦੋਸ਼

ਅਜੀਤ ਡੈਸਕ 20-09-2019
ਐੱਸ. ਏ. ਐੱਸ. ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਲਾਦ ਸਿੰਘ ਵਲੋਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨੂੰ ਚਿੱਠੀ ਲਿਖ ਕੇ ਫੇਜ਼-7 ਦੀਆਂ ਕੋਠੀਆਂ (ਕੋਠੀ ਨੰ: 726, 733, 531, 535, 678, 701, 633, 677 ਅਤੇ 609) ਵਿਚਲੀਆਂ ਸੜਕਾਂ ਦੀ ਰੀ-ਕਾਰਪੇਟਿੰਗ ਸਮੇਂ ਘਟੀਆ ਮਟੀਰੀਅਲ ਵਰਤਣ ਦਾ ਦੋਸ਼ ਲਗਾਉਂਦਿਆਂ ਇਸ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਿਖ਼ਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਮੰਤਰੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਲਿਖਿਆ ਹੈ ਕਿ ਉਕਤ ਮਕਾਨਾਂ ਦੀਆਂ ਸੜਕਾਂ/ਗਲੀਆਂ 'ਤੇ ਲੁੱਕ ਪਾਉਣ ਸਮੇਂ ਕਾਰਪੋਰੇਸ਼ਨ ਦੇ ਠੇਕੇਦਾਰ ਵਲੋਂ ਜੋ ਮਟੀਰੀਅਲ ਵਰਤਿਆ ਗਿਆ ਹੈ ਉਹ ਘਟੀਆ ਕੁਆਲਿਟੀ ਦਾ ਹੈ | ਉਨ੍ਹਾਂ ਲਿਖਿਆ ਹੈ ਕਿ ਉਹ ਖ਼ੁਦ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਨਾਲ ਲੈ ਕੇ ਇਨ੍ਹਾਂ ਸੜਕਾਂ ਨੂੰ ਦੇਖਣ ਗਏ ਸਨ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਸੜਕ 'ਤੇ ਘਟੀਆ ਕਿਸਮ ਦੀ ਲੁੱਕ ਵਰਤੀ ਗਈ ਹੈ ਜਿਸ ਵਿਚ ਮਿੱਟੀ ਰਲੀ ਹੋਈ | ਆਪਣੇ ਪੱਤਰ ਵਿਚ ਉਨ੍ਹਾਂ ਇਹ ਵੀ ਕਿਹਾ ਹੈ ਕਿ ਐਸੋਸੀਏਸ਼ਨ ਵਲੋਂ ਪਰਮਾਨੈਂਟ ਲੋਕ ਅਦਾਲਤ ਵਿਚ ਪਹਿਲਾਂ ਪਾਈ ਪਟੀਸ਼ਨ ਦੇ ਜਵਾਬ ਵਿਚ (ਜਿਸ ਦਾ ਫ਼ੈਸਲਾ 16-5-2014 ਨੂੰ ਹੋਇਆ ਸੀ) ਨਗਰ ਨਿਗਮ ਵਲੋਂ ਅਦਾਲਤ ਨੂੰ ਇਹ ਤਸੱਲੀ ਦਿਵਾਈ ਗਈ ਸੀ ਕਿ ਸੜਕਾਂ ਦਾ ਕੰਮ ਸਕਰੈਪਿੰਗ/ਖੋਦ ਕੇ ਹੀ ਕੀਤਾ ਜਾਵੇਗਾ, ਪਰ ਇਸ ਠੇਕੇਦਾਰ ਵਲੋਂ ਅਦਾਲਤ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਮੌਕੇ ਦਾ ਜਾਇਜ਼ਾ ਲੈ ਕੇ ਰੀਕਾਰਪੇਟਿੰਗ ਦੇ ਕੰਮ ਦਾ ਨਿਰੀਖਣ ਕੀਤਾ ਜਾਵੇ ਅਤੇ ਸਬੰਧਿਤ ਅਧਿਕਾਰੀਆਂ ਿਖ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੋਟਰ ਵੈਰੀਫ਼ਿਕੇਸ਼ਨ ਪ੍ਰੋਗਰਾਮ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਪੰਜਾਬ ਦੀ ਮੁੱਖ ਵਿਕਾਸ ਅਥਾਰਿਟੀ 'ਚ ਭਿ੍ਸ਼ਟਾਚਾਰ ਨੂੰ ਨੱਥ ਪਾਉਣ ਦੀ ਕਾਰਵਾਈ ਪਈ ਢਿੱਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।