02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2021

ਚੜ੍ਹਦੇ ਸੂਰਜ ਵਰਗਾ... <h4>* ਬਲਵਿੰਦਰ ਬਾਲਮ * </h4>

ਅਜੀਤ ਡੈਸਕ 01-01-2021

ਉੱਦਮ ਵਾਲਾ ਚੁੰਮਣ ਲੈ ਕੇ ਪਿਆਰ ਕਰੇਗਾ ਸਾਲ ਨਵਾਂ।
ਚੜ੍ਹਦੇ ਸੂਰਜ ਵਰਗਾ ਇਕ ਇਕਰਾਰ ਕਰੇਗਾ ਸਾਲ ਨਵਾਂ।
ਸ਼ਬਨਮ ਲੈ ਕੇ ਖ਼ੁਸ਼ਬੂ ਲੈ ਕੇ ਫੁੱਲਾਂ ਦੀ ਹਰ ਡਾਲੀ ਤੋਂ,
ਅਭਿਵਾਦਨ ਅਭਿਨੰਦਨ ਵਿਚ ਸਤਿਕਾਰ ਕਰੇਗਾ ਸਾਲ ਨਵਾਂ।
ਆਧੁਨਿਕਤਾ ਦੇ ਸੁੰਦਰ ਗਹਿਣੇ ਪਾ ਕੇ ਆਪਣੇ ਤਨ ਉੱਪਰ,
ਪ੍ਰਾਚੀਨ ਤਰੱਕੀ ਨੂੰ ਸੱਭਿਆਚਾਰ ਕਰੇਗਾ ਸਾਲ ਨਵਾਂ।
ਘਰ ਬਾਹਰ ਕਿਉਂ ਛੱਡ ਕੇ ਬੱਚੇ ਜਾਂਦੇ ਨੇ ਪਰਦੇਸਾਂ ਵਿਚ,
ਇਕ ਮਜ਼ਬੂਤ ਕ੍ਰਾਂਤੀ ਨਾਲ ਵਿਚਾਰ ਕਰੇਗਾ ਸਾਲ ਨਵਾਂ।
ਨੇਰ੍ਹੇ ਦੀ ਅੱਖ ਵਿਚ ਗਲੇਡੂ ਸੂਰਜ ਬਣਕੇ ਚਮਕਣਗੇ,
ਮਿਕਨਾਤੀਸੀ ਐਸਾ ਇਕ ਕਿਰਦਾਰ ਕਰੇਗਾ ਸਾਲ ਨਵਾਂ।
ਹਰ ਵਿਗਿਆਨ ਤਰੱਕੀ ਨਾਲ ਬੁਲੰਦੀ ਛੂ-ਛੂ ਜਾਏਗਾ,
ਮਸਤਕ ਦੀ ਬੁੱਧੀ ਵਿਚ ਚੱਜ ਅਚਾਰ ਕਰੇਗਾ ਸਾਲ ਨਵਾਂ।
ਹਰਿਆਲੀ ਖ਼ੁਸ਼ਹਾਲੀ ਬਿਜਲੀ ਪਾਣੀ ਤੇ ਫਿਰ ਸ਼ੁੱਧ ਹਵਾ,
ਔੜਾਂ ਦੇ ਵਿਚ ਬਾਰਿਸ਼ ਦਾ ਉਪਹਾਰ ਕਰੇਗਾ ਸਾਲ ਨਵਾਂ।
'ਬਾਲਮ' ਇਕ ਅੰਦੋਲਨ ਵਿਚੋਂ ਉੱਚ ਸ਼ਕਤੀ ਪਰਵੇਸ਼ ਕਰੂ,
ਸਰਸਵਤੀ ਤੇ ਲੱਛਮੀ ਦਾ ਭੰਡਾਰ ਕਰੇਗਾ ਸਾਲ ਨਵਾਂ।

-ਵੱਟਸਐਪ : 98156-25409.

ਪਿਛਲੀ ਖ਼ਬਰ <h4> ਕਵਿਤਾ </h4> ਨਵੇਂ ਸਾਲ ਦਿਆ ਸੂਰਜਾ... <h4>* ਪ੍ਰੋ: ਜਸਵੰਤ ਸਿੰਘ ਗੰਡਮ * </h4> ਅਗਲੀ ਖ਼ਬਰ ਸੁੱਖਾਂ ਦੇ ਸੁਨੇਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।