02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2021

<h4> ਕਵਿਤਾ </h4> ਨਵੇਂ ਸਾਲ ਦਿਆ ਸੂਰਜਾ... <h4>* ਪ੍ਰੋ: ਜਸਵੰਤ ਸਿੰਘ ਗੰਡਮ * </h4>

ਅਜੀਤ ਡੈਸਕ 01-01-2021

ਨਵੇਂ ਸਾਲ ਦਿਆ ਸੂਰਜਾ, ਚਾਨਣ ਕਰ ਚੁਫੇਰ
ਜਗਮਗ ਹੋਵੇ ਬਾਹਰ ਵੀ, ਅੰਦਰੋਂ ਮਿਟੇ ਹਨੇਰ।
ਨਵੇਂ ਸਾਲ ਦਿਆ ਸੂਰਜਾ, ਦਿੱਲੀ ਨੂੰ ਸਮਝਾ,
ਕਿਰਤੀ ਤੇ ਕਿਸਾਨ ਨਾਲ, ਕਾਹਤੋਂ ਪਾਵੇਂ ਗਾਹ?
ਨਵੇਂ ਸਾਲ ਦਿਆ ਸੂਰਜਾ,ਉਸ ਵਿਹੜੇ ਵੀ ਜਾਹ,
ਬੁੱਢੜੀ ਮਾਂ ਪਈ ਤਕਦੀ, ਪ੍ਰਦੇਸੀ ਪੁੱਤ ਦਾ ਰਾਹ!
ਨਵੇਂ ਸਾਲ ਦਿਆ ਸੂਰਜਾ, ਕਿਰਨਾਂ ਓਧਰ ਘੱਲ,
ਜਿਧਰ ਮਾਪੇ ਭੋਗਦੇ, ਇਕਲਾਪੇ ਦਾ ਸੱਲ੍ਹ!
ਨਵੇਂ ਸਾਲ ਦਿਆ ਸੂਰਜਾ, ਹਾਕਮ ਕੀਤਾ ਕਹਿਰ,
ਖੇਤਾਂ 'ਚੋਂ ਹੁਣ ਫ਼ਸਲਾਂ ਦਾ, ਰੋਹ ਉੱਗਿਆ ਸ਼ਹਿਰ!
ਨਵੇਂ ਸਾਲ ਦਿਆ ਸੂਰਜਾ, ਪ੍ਰਚੰਡ ਕਰਦੇ ਤੂੰ ਲੋਅ,
ਆਵੇ ਦਿੱਲੀ ਦੇ ਬਾਰਡਰਾਂ 'ਚੋਂ, ਕ੍ਰਾਂਤੀ ਦੀ ਕਨਸੋਅ!
ਨਵੇਂ ਸਾਲ ਦਿਆ ਸੂਰਜਾ, ਵੇਲਾ ਗਿਆ ਹੁਣ ਆ,
ਸਤਿਆਂ 'ਤੇ ਦੁਖਿਆਰਿਆਂ, ਤਖ਼ਤ ਦੇਣਾ ਉਲਟਾ!

-ਫਗਵਾੜਾ। ਮੋਬਾਈਲ : 98766-55055.

ਪਿਛਲੀ ਖ਼ਬਰ kanya ਅਗਲੀ ਖ਼ਬਰ ਚੜ੍ਹਦੇ ਸੂਰਜ ਵਰਗਾ... <h4>* ਬਲਵਿੰਦਰ ਬਾਲਮ * </h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।