02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2025

ਖੁਸ਼ੀਆਂ ਖੇੜੇ ਲੈ ਕੇ... * ਬੂਟਾ ਗੁਲਾਮੀ ਵਾਲਾ *

ਅਜੀਤ ਡੈਸਕ 01-01-2025

ਖੁਸ਼ੀਆਂ ਖੇੜੇ ਲੈ ਕੇ ਆਵੇ ਸਾਲ ਨਵਾਂ।
ਜ਼ਿੰਦਗੀ ਦਾ ਵਿਹੜਾ ਰੁਸ਼ਨਾਵੇ ਸਾਲ ਨਵਾਂ।
ਪਿਛਲੇ ਵਿਚ ਬਥੇਰੇ ਝੱਖੜ ਝੁੱਲੇ ਨੇ,
ਹੁਣ ਕੋਈ ਨਾ ਤੂਫ਼ਾਨ ਲਿਆਵੇ ਸਾਲ ਨਵਾਂ।
ਚਿੱਟੇ ਚਾਨਣ ਵਰਗਾ ਸੂਰਜ ਚੜ੍ਹ ਜਾਵੇ,
ਕਾਲੀਆਂ ਰਾਤਾਂ ਦੂਰ ਭਜਾਵੇ ਸਾਲ ਨਵਾਂ।
ਅੱਕ ਗਏ ਹਾਂ ਗੁਰਬਤ ਤੇ ਮਹਿੰਗਾਈ ਤੋਂ,
ਸੁੱਖਾਂ ਦਾ ਕੋਈ ਸਾਹ ਲਿਆਵੇ ਸਾਲ ਨਵਾਂ।
ਪਿਆਰ ਮੁਹੱਬਤ ਵਾਲਾ ਮੀਂਹ ਵਰਸਾ ਦੇਵੇ,
ਨਫ਼ਰਤਾਂ ਨੂੰ ਦੂਰ ਭਜਾਵੇ ਸਾਲ ਨਵਾਂ।

-ਕੋਟ ਈਸੇ ਖਾਂ। ਮੋਬਾਈਲ : 94171-97395

ਪਿਛਲੀ ਖ਼ਬਰ ਲੈ ਕੇ ਖ਼ੁਸ਼ੀਆਂ ਦੇ ਥਾਲ...* ਹਰਵਿੰਦਰ ਉਹੜਪੁਰੀ (ਲੈਕਚਰਾਰ) * ਅਗਲੀ ਖ਼ਬਰ ਨਵਾਂ ਸਾਲ ਮੁਬਾਰਕ * ਸੁਰਿੰਦਰ ਸਿੰਘ ਮੀਆਂਪੁਰੀਆ *

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।