ਹਰਦੋਈ, 16 ਜੂਨ (ਏਜੰਸੀ)- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਇਕ ਔਰਤ ਪੈਟਰੋਲ ਪੰਪ ਦੇ ਕਰਮਚਾਰੀ ਦੀ ਛਾਤੀ 'ਤੇ ਰਿਵਾਲਵਰ ਰੱਖ ਕੇ ਧਮਕੀ ਦਿੱਤੀ | ਇਸ ਸੰਬੰਧੀ ਇਕ ਵਾਇਰਲ ਹੋਈ ਵੀਡੀਓ 15 ਜੂਨ ਦੀ ਦੱਸੀ ਜਾ ਰਹੀ ਹੈ | ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਰਿਵਾਲਵਰ ਜ਼ਬਤ ਕਰ ਲਿਆ ਹੈ | ਥਾਣਾ ਬਿਲਗ੍ਰਾਮ ਵਿਖੇ ਸਥਿਤ ਇੱਕ ਸੀ.ਐਨ.ਜੀ. ਪੰਪ ਦੇ ਕਰਮਚਾਰੀ ਰਜਨੀਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਕਾਰ ਪੰਪ 'ਤੇ ਸੀ.ਐਨ.ਜੀ. ਭਰਨ ਲਈ ਰੁਕੀ ਸੀ | ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਨੇ ਸਾਰਿਆਂ ਨੂੰ ਕਾਰ ਤੋਂ ਹੇਠਾਂ ਉਤਰਨ ਲਈ ਕਿਹਾ, ਇਸ 'ਤੇ ਉਹ ਲੋਕ ਗੁੱਸੇ ਵਿਚ ਆ ਗਏ ਤੇ ਅਸ਼ਲੀਲ ਵਿਵਹਾਰ ਕਰਨ ਲੱਗ ਪਏ | ਫਿਰ ਸੁਰੇਸ਼ ਖਾਨ ਉਰਫ਼ ਅਰੀਬਾ ਪੁੱਤਰੀ ਅਹਿਸਾਨ ਖਾਨ ਵਾਸੀ ਮੁਹੱਲਾ ਗਿਗਿਆਨੀ ਥਾਣਾ ਸ਼ਾਹਬਾਦ ਨੇ ਕਾਰ ਵਿਚ ਰੱਖਿਆ ਲਾਇਸੈਂਸੀ ਰਿਵਾਲਵਰ ਕੱਢ ਲਿਆ ਤੇ ਦਿਖਾ ਕੇ ਅਸ਼ਲੀਲ ਵਿਵਹਾਰ ਕੀਤਾ | ਨਾਲ ਹੀ ਅਹਿਸਾਨ ਖਾਨ ਤੇ ਉਸ ਦੀ ਪਤਨੀ ਹੁਸਨਬਾਨੋ ਪੰਪ ਕਰਮਚਾਰੀ ਨਾਲ ਬਹਿਸ ਕਰਨ ਲੱਗ ਪਏ | ਮੁਦਈ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਬਿਲਗ੍ਰਾਮ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਬਿਲਗ੍ਰਾਮ ਪੁਲਿਸ ਨੇ ਇਹਸਾਨ ਖਾਨ, ਹੁਸਨਬਾਨੋ ਤੇ ਅਰੀਬਾ ਖਾਨ ਵਿਰੁੱਧ ਧਾਰਾ 35(3) ਦੇ ਤਹਿਤ ਨੋਟਿਸ ਜਾਰੀ ਕੀਤਾ ਤੇ 32 ਬੋਰ ਦਾ ਲਾਇਸੈਂਸੀ ਰਿਵਾਲਵਰ ਤੇ 25 ਜਿੰਦਾ ਕਾਰਤੂਸ ਬਰਾਮਦ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਪੈਟਰੋਲ ਪੰਪ ਕਰਮਚਾਰੀ 'ਤੇ ਰਿਵਾਲਵਰ ਤਾਣਨ ਵਾਲੀ ਲੜਕੀ ਸਮੇਤ 3 ਖ਼ਿਲਾਫ਼ ਮਾਮਲਾ ਦਰਜ <br/>
ਅਜੀਤ ਡੈਸਕ
17-06-2025