04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੁਤਿਨ ਲਈ ਰਾਜਸੀ ਦਾਅਵਤ ਵਿਚ ਦੂਨ ਚੇਤਿਨ ਤੇ ਅਚਾਰੀ ਬੈਂਗਣ

ਅਜੀਤ ਡੈਸਕ 06-12-2025
ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਗੁਚੀ ਦੂਨ ਚੇਤਿਨ (ਕਸ਼ਮੀਰੀ ਅਖਰੋਟ ਦੀ ਚਟਨੀ ਨਾਲ ਭਰੇ ਹੋਏ ਮੋਰਲ) ਤੋਂ ਲੈ ਕੇ ਅਚਾਰੀ ਬੈਂਗਨ ਅਤੇ ਪੀਲੀ ਦਾਲ ਤੜਕਾ ਤੱਕ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਲਈ ਰੱਖੀ ਰਾਜਸੀ ਦਾਅਵਤ ਦਾ ਹਿੱਸਾ ਸਨ | ਸ਼ੁੱਕਰਵਾਰ ਨੂੰ ਮਾਸਕੋ ਵਾਪਸੀ ਤੋਂ ਪਹਿਲਾਂ ਪੁਤਿਨ ਦਾ ਇਹ ਆਖਰੀ ਪ੍ਰੋਗਰਾਮ ਸੀ, ਰੂਸੀ ਵਫ਼ਦ ਲਈ ਦਾਅਵਤ 'ਚ ਖੇਤਰੀ ਵਿਸ਼ੇਸ਼ ਭੋਜ ਵੀ ਸਨ | ਮੇਜ਼ 'ਤੇ ਬੰਗਾਲੀ ਮਿਠਾਈ 'ਗੁਰ ਸੰਦੇਸ਼' ਅਤੇ ਦੱਖਣੀ ਭਾਰਤੀ ਸਨੈਕ 'ਮੁਰਾੱਕੂ' ਦੇ ਇਲਾਵਾ ਹੋਰ ਚੀਜ਼ਾਂ ਵੀ ਸ਼ਾਮਿਲ ਸਨ | ਪਿਛੋਕੜ 'ਚ ਨੇਵਲ ਬੈਂਡ ਅਤੇ ਕਲਾਸੀਕਲ ਸਾਜ਼ਾਂ ਦੇ ਇਕ ਸਮੂਹ ਨੇ ਰਵਾਇਤੀ ਭਾਰਤੀ ਕਲਾਸੀਕਲ ਦੇ ਨਾਲ-ਨਾਲ ਬਾਲੀਵੁੱਡ ਸੰਗੀਤ ਵੀ ਵਜਾਇਆ ਅਤੇ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਸੱਭਿਆਚਾਰਕ ਸੰਬੰਧਾਂ ਨੂੰ ਪ੍ਰਦਰਸ਼ਿਤ ਕਰਨ ਲਈ ਰੂਸੀ ਰਚਨਾਵਾਂ ਦਾ ਜਸ਼ਨ ਮਨਾਇਆ | ਨੇਵਲ ਬੈਂਡ ਦੁਆਰਾ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਫਿਰ ਭੀ ਦਿਲ ਹੈ ਹਿੰਦੁਸਤਾਨੀ' ਦਾ ਇਕ ਗੀਤ ਵਜਾਇਆ | ਕਾਲਿੰਕਾ, ਇਕ ਰੂਸੀ ਲੋਕ ਧੁਨ ਦੇ ਨਾਲ-ਨਾਲ 'ਅੰਮਿ੍ਤਵਰਸ਼ਿਨੀ' ਅਤੇ 'ਨਲਿੰਕਾਂਥੀ' ਰਾਗ ਵੀ ਪੇਸ਼ ਕੀਤੇ ਗਏ |

ਪਿਛਲੀ ਖ਼ਬਰ ਭਾਰਤ-ਰੂਸ ਭਾਈਵਾਲੀ ਸ਼ਾਂਤੀ ਪ੍ਰਤੀ ਸਾਂਝੀ ਵਚਨਬੱਧਤਾ ਦੁਆਰਾ ਸੇਧਿਤ-ਦਰੋਪਦੀ ਮੁਰਮੂ ਅਗਲੀ ਖ਼ਬਰ ਰੂਸੀ ਮਿਲਟਰੀ ਲਈ ਹਾਰਡਵੇਅਰ ਤੇ ਭਾਰਤੀ ਫ਼ੌਜ ਲਈ ਸਪੇਅਰ ਪਾਰਟ ਭਾਰਤ 'ਚ ਬਣਾਏ ਜਾਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।