03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਰੂਸੀ ਯੂਨੀਵਰਸਿਟੀਆਂ ਇਸ ਸਾਲ 10,000 ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣਗੀਆਂ

ਅਜੀਤ ਡੈਸਕ 06-12-2025
ਨਵੀਂ ਦਿੱਲੀ, 5 ਦਸੰਬਰ (ਮਿਸਰਦੀਪ ਭਾਟੀਆ)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੇ ਨਾਲ ਹੀ ਸਿਨਰਜੀ ਕਾਰਪੋਰੇਸ਼ਨ ਅਤੇ ਇਨੋਪ੍ਰੈਕਟਿਕਾ ਇੰਡੀਆ ਨੇ ਸਾਂਝੇ ਤੌਰ 'ਤੇ ਦਿੱਲੀ ਵਿਚ ਇਕ ਰੂਸੀ ਸਿੱਖਿਆ ਏਜੰਸੀ ਸ਼ੁਰੂ ਕੀਤੀ ਹੈ | ਇਸ ਸਾਲ 10,000 ਵਿਦਿਆਰਥੀਆਂ ਨੂੰ ਰੂਸੀ ਯੂਨੀਵਰਸਿਟੀਆਂ ਵਿਚ ਦਾਖ਼ਲ ਕਰਨ ਦੀ ਯੋਜਨਾ ਹੈ | ਇਹ ਸ਼ਾਖਾ ਯੂਨੀਵਰਸਿਟੀ ਦੇ ਬਿਨੈਕਾਰਾਂ ਲਈ ਸਹਾਇਤਾ ਕੇਂਦਰ ਵਜੋਂ ਕੰਮ ਕਰੇਗੀ | ਸਾਲ 2026 ਵਿਚ ਮੁੰਬਈ ਅਤੇ ਚੇਨਈ ਵਿਚ ਇਸ ਦੀ ਸ਼ਾਖਾ ਖੋਲ੍ਹੀ ਜਾਵੇਗੀ | ਸਿਨਰਜੀ ਕਾਰਪੋਰੇਸ਼ਨ ਦੇ ਪ੍ਰਧਾਨ ਵਾਦਿਮ ਲੋਬੋਵ ਨੇ ਕਿਹਾ ਕਿ ਇਥੇ ਯੂਨੀਵਰਸਿਟੀ ਅਤੇ ਅਧਿਐਨ ਦੇ ਪ੍ਰੋਗਰਾਮ ਦੀ ਚੋਣ, ਦਾਖਲਾ ਪ੍ਰਕਿਰਿਆ, ਵੀਜ਼ਾ ਹਾਸਿਲ ਕਰਨ ਵਿਚ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ |

ਪਿਛਲੀ ਖ਼ਬਰ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਜਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਨੇ ਓਸਾਕਾ ਵਿਖੇ ਕੀਤਾ 'ਬਿਜ਼ਨੈੱਸ ਰੋਡ ਸ਼ੋਅ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।