04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਨੇ ਓਸਾਕਾ ਵਿਖੇ ਕੀਤਾ 'ਬਿਜ਼ਨੈੱਸ ਰੋਡ ਸ਼ੋਅ'

ਅਜੀਤ ਡੈਸਕ 06-12-2025

ਰੋਡ ਸ਼ੋਅ ਨੂੰ ਮਿਲਿਆ ਭਾਰੀ ਹੁੰਗਾਰਾ, ਮੋਹਰੀ ਜਪਾਨੀ ਕੰਪਨੀਆਂ ਨੇ ਕੀਤੀ ਸ਼ਿਰਕਤ
ਚੰਡੀਗੜ੍ਹ, 5 ਦਸੰਬਰ (ਅਜੀਤ ਬਿਊਰੋ)-ਜਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਸ਼ੁੱਕਰਵਾਰ ਨੂੰ ਓਸਾਕਾ ਵਿਖੇ ਭਰਵਾਂ ਹੁੰਗਾਰਾ ਮਿਲਿਆ ਅਤੇ ਪ੍ਰਮੁੱਖ ਜਪਾਨੀ ਕੰਪਨੀਆਂ ਵਲੋਂ ਰੋਡ ਸ਼ੋਅ 'ਚ ਸ਼ਿਰਕਤ ਕੀਤੀ ਗਈ ਅਤੇ ਸੂਬੇ 'ਚ ਨਿਵੇਸ਼ ਕਰਨ 'ਚ ਡੂੰਘੀ ਦਿਲਚਸਪੀ ਦਿਖਾਈ ਗਈ | ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵੱਡੀਆਂ ਉਦਯੋਗਿਕ ਕੰਪਨੀਆਂ ਦੀ ਭਾਈਵਾਲੀ ਭਾਰਤ-ਜਪਾਨ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਸਮਰਥਨ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ, ਏਕੀਕਿ੍ਤ ਸਿੰਗਲ-ਵਿੰਡੋ ਪ੍ਰਣਾਲੀ ਅਤੇ ਨਿਵੇਸ਼ ਲਈ ਤਿਆਰ ਮੌਕਿਆਂ 'ਚ ਵਿਸ਼ਵਵਿਆਪੀ ਨਿਵੇਸ਼ਕਾਂ ਦੀ ਵਧ ਰਹੀ ਦਿਲਚਸਪੀ ਨੂੰ ਵੀ ਦਰਸਾਉਂਦਾ ਹੈ | ਮੁੱਖ ਮੰਤਰੀ ਨੇ ਵਪਾਰ, ਤਕਨਾਲੋਜੀ ਅਤੇ ਐਸ.ਐਮ.ਈ. ਸਹਿਯੋਗ ਦੀ ਪੜਚੋਲ ਕਰਨ ਲਈ ਓਸਾਕਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਓ. ਸੀ. ਸੀ. ਆਈ.) ਨਾਲ ਵੀ ਅਧਿਕਾਰਤ ਗੱਲਬਾਤ ਕੀਤੀ | ਉਨ੍ਹਾਂ ਨੇ ਟੋਕੁਸ਼ੀਮਾ ਆਕਸ਼ਨ ਮਾਰਕੀਟ ਅਤੇ ਗਲੋਬਲ ਵੈਂਚਰ ਕੰਪਨੀ, ਲਿਮਟਿਡ ਨਾਲ ਐਗਰੀ-ਮਾਰਕੀਟ ਆਧੁਨਿਕੀਕਰਨ ਅਤੇ ਸਪਲਾਈ-ਚੇਨ ਭਾਈਵਾਲੀ ਬਾਰੇ ਮੀਟਿੰਗ ਕੀਤੀ | ਭਗਵੰਤ ਮਾਨ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਓਸਾਕਾ ਬਿਜ਼ਨਸ ਰੋਡ ਸ਼ੋਅ ਅਤੇ ਰਿਸੈਪਸ਼ਨ 'ਚ ਸੀਨੀਅਰ ਜਪਾਨੀ ਪਤਵੰਤਿਆਂ ਦੀ ਮੌਜੂਦਗੀ ਦੇਖਣ ਨੂੰ ਮਿਲੀ, ਜਿਨ੍ਹਾਂ 'ਚ ਡਾਇਰੈਕਟਰ ਜਨਰਲ, ਜੇ.ਈ.ਟੀ.ਆਰ.ਓ. ਡਿਪਟੀ ਡਾਇਰੈਕਟਰ ਜਨਰਲ, ਵਣਜ, ਉਦਯੋਗ ਅਤੇ ਕਿਰਤ ਵਿਭਾਗ, ਓਸਾਕਾ ਪ੍ਰੀਫੈਕਚਰਲ ਗਵਰਨਮੈਂਟ ਅਤੇ ਡਾਇਰੈਕਟਰ ਜਨਰਲ, ਅੰਤਰਰਾਸ਼ਟਰੀ ਮਾਮਲੇ ਵਿਭਾਗ, ਐਮ.ਈ.ਟੀ.ਆਈ. ਕਨਸਾਈ ਅਤੇ ਹੋਰ ਸ਼ਾਮਿਲ ਸਨ |

ਪਿਛਲੀ ਖ਼ਬਰ ਰੂਸੀ ਯੂਨੀਵਰਸਿਟੀਆਂ ਇਸ ਸਾਲ 10,000 ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣਗੀਆਂ ਅਗਲੀ ਖ਼ਬਰ ਅਸੀਂ ਸਿਰਫ ਤੇਲ-ਗੈਸ 'ਤੇ ਗੱਲ ਕਰਨ ਭਾਰਤ ਨਹੀਂ ਆਏ-ਪੁਤਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।