04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅਸੀਂ ਸਿਰਫ ਤੇਲ-ਗੈਸ 'ਤੇ ਗੱਲ ਕਰਨ ਭਾਰਤ ਨਹੀਂ ਆਏ-ਪੁਤਿਨ

ਅਜੀਤ ਡੈਸਕ 06-12-2025
ਹੈਦਰਾਬਾਦ ਹਾਊਸ ਤੋਂ ਬਾਅਦ ਪੁਤਿਨ ਅਤੇ ਮੋਦੀ ਨੇ 'ਇੰਡੀਆ ਰੂਸ ਬਿਜ਼ਨੈਸ ਫੋਰਮ ਨੂੰ ਵੀ ਸੰਬੋਧਨ ਕੀਤਾ | ਪੁਤਿਨ ਨੇ ਭਾਰਤ ਨਾਲ ਵਪਾਰ ਸੰਭਾਵਨਾ ਵਧਾਉਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਉਹ ਸਿਰਫ ਤੇਲ ਅਤੇ ਗੈਸ 'ਤੇ ਗੱਲ ਕਰਨ ਜਾਂ ਸੌਦੇ ਕਰਨ ਭਾਰਤ ਨਹੀਂ ਆਏ, ਸਗੋਂ ਰੂਸ ਭਾਰਤ ਦੇ ਨਾਲ ਹਰ ਖੇਤਰ 'ਚ ਸੰਬੰਧ ਅਤੇ ਵਪਾਰ ਵਧਾਉਣਾ ਚਾਹੁੰਦਾ ਹੈ | ਪੁਤਿਨ ਨੇ ਮੋਦੀ ਨਾਲ ਆਪਣੀ ਨਿੱਜੀ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ (ਮੋਦੀ) ਨੇ ਕਈ ਵਾਰ ਕਿਹਾ ਕਿ ਭਾਰਤ 'ਚ ਕਈ ਸੈਕਟਰਾਂ 'ਚ ਵੱਡੀਆਂ ਸੰਭਾਵਨਾਵਾਂ ਹਨ, ਇਸੇ ਕਾਰਨ 'ਬਿਜ਼ਨੈਸ ਫੋਰਮ' ਦਾ ਆਯੋਜਨ ਕੀਤਾ ਗਿਆ, ਤਾਂ ਜੋ ਨਵੇਂ ਖੇਤਰਾਂ 'ਚ ਸਾਂਝੇਦਾਰੀ ਵਧਾਈ ਜਾ ਸਕੇ | ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ 'ਮੇਕ ਇਨ ਇੰਡੀਆ' ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਭਾਰਤ ਨੂੰ ਆਰਥਿਕ ਸਫ਼ਲਤਾ ਮਿਲੀ ਹੈ ਅਤੇ ਉਹ ਤਕਨੀਕੀ ਤੌਰ 'ਤੇ ਆਤਮ ਨਿਰਭਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਰੂਸੀ ਕੰਪਨੀਆਂ ਭਾਰਤ ਤੋਂ ਵੱਖ-ਵੱਖ ਤਰ੍ਹਾਂ ਦੇ ਸਾਮਾਨ ਅਤੇ ਸੇਵਾਵਾਂ ਦੀ ਖਰੀਦ ਵਧਾਉਣ ਨੂੰ ਤਿਆਰ ਹਨ |

ਪਿਛਲੀ ਖ਼ਬਰ ਜਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਨੇ ਓਸਾਕਾ ਵਿਖੇ ਕੀਤਾ 'ਬਿਜ਼ਨੈੱਸ ਰੋਡ ਸ਼ੋਅ' ਅਗਲੀ ਖ਼ਬਰ ਸਮੇਂ ਦੀ ਕਸੌਟੀ 'ਤੇ ਹਮੇਸ਼ਾ ਖਰੇ ਉਤਰੇ ਹਨ ਭਾਰਤ-ਰੂਸ ਦੇ ਰਿਸ਼ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।