03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਰੂਸ ਦੀ ਐਚ.ਐਸ.ਈ. ਯੂਨੀਵਰਸਿਟੀ ਨਾਲ ਮਿਲ ਕੇ ਡੀ.ਯੂ. ਬਣਾਏਗਾ 'ਸਪੇਸ ਮਿਰਰ ਲੈਬ' <br/>

ਅਜੀਤ ਡੈਸਕ 06-12-2025
ਨਵੀਂ ਦਿੱਲੀ, 5 ਦਸੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਅਤੇ ਰੂਸ ਦੀ ਐਚ. ਐਸ. ਈ. ਯੂਨੀਵਰਸਿਟੀ ਮਿਲ ਕੇ 'ਸਪੇਸ ਮਿਰਰ ਲੈਬ' ਸਥਾਪਿਤ ਕਰਨਗੇ | ਇਸ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਅਤੇ ਨੈਸ਼ਨਲ ਯੂਨੀਵਰਸਿਟੀ ਹਾਇਰ ਸਕੂਲ ਆਫ਼ ਇਕਨਾਮਿਕਸ (ਐਚ. ਐਸ. ਈ. ਯੂਨੀਵਰਸਿਟੀ) ਵਿਚਕਾਰ 'ਸਟੇਟਮੈਂਟ ਆਫ਼ ਕੋਆਪਰੇਸ਼ਨ' 'ਤੇ ਦਸਤਖ਼ਤ ਕੀਤੇ ਗਏ | ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਯੋਗੇਸ਼ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਦੋ ਮਿੱਤਰ ਦੇਸ਼ਾਂ ਦੇ ਦੋ ਵੱਡੇ ਸੰਸਥਾਨ ਸੰਯੁਕਤ ਰੂਪ ਵਿਚ ਅੱਗੇ ਆਏ ਹਨ | ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ਸਹਿਯੋਗ ਐਚ.ਐਸ.ਈ. ਯੂਨੀਵਰਸਿਟੀ ਦੇ ਨਾਲ ਮਿਲ ਕੇ ਦਿੱਲੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਤਕਨਾਲੋਜੀ ਵਿਚ ਇਕ 'ਸਪੇਸ ਮਿਰਰ ਲੈਬ' ਬਣਾਉਣ ਲਈ ਹੈ | ਐਚ.ਐਸ.ਈ. ਯੂਨੀਵਰਸਿਟੀ ਦੀ ਰੈਕਟਰ ਡਾ. ਨਿਕਿਤਾ ਅਨੀਸਿਮੋਵਾ ਅਤੇ ਦਿੱਲੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਵਿਕਾਸ ਗੁਪਤਾ ਨੇ ਵਾਈਸ ਚਾਂਸਲਰ ਦੀ ਮੌਜੂਦਗੀ ਵਿਚ ਸਮਝੌਤੇ 'ਤੇ ਦਸਤਖ਼ਤ ਕੀਤੇ | ਇਸ ਮੌਕੇ ਰੂਸੀ ਪੱਖ ਤੋਂ ਐਚ.ਐਸ.ਈ. ਯੂਨੀਵਰਸਿਟੀ ਦੇ ਉਪ ਪ੍ਰਧਾਨ ਡਾ. ਮਨੋਜ ਸ਼ਰਮਾ ਅਤੇ ਅਨਾਸਤਾਸੀਆ ਸਰਗੀਵਾ ਮੌਜੂਦਾ ਸਨ | ਡੀ.ਯੂ. ਵਲੋਂ ਕਾਲਜਾਂ ਡੀਨ ਪ੍ਰੋ: ਬਲਰਾਮ ਪਾਣੀ, ਐਸ.ਓ.ਐਲ. ਡਾਇਰੈਕਟਰ ਪ੍ਰੋ: ਪਾਇਲ ਮਾਗੋ ਤੇ ਹੋਰ ਅਧਿਕਾਰੀ ਮੌਜੂਦ ਸਨ |

ਪਿਛਲੀ ਖ਼ਬਰ ਨਵੇਂ ਵਿਆਹੇ ਜੋੜੇ ਨੂੰ ਆਨਲਾਈਨ ਰਿਸੈਪਸ਼ਨ 'ਚ ਸ਼ਾਮਿਲ ਹੋਣਾ ਪਿਆ ਅਗਲੀ ਖ਼ਬਰ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।