18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਧੀਰਜ ਵਸ਼ਿਸ਼ਟ ਨੇ ਰਾਮਗੜ੍ਹ ਸੀਕਰੀ ਸਕੂਲ ਵਿਖੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ

ਅਜੀਤ ਡੈਸਕ 01-09-2025
ਰਾਮਗੜ੍ਹ ਸੀਕਰੀ, 31 ਅਗਸਤ (ਕਟੋਚ)- ਜ਼ਿਲ੍ਹਾ ਪੱਧਰ ਤੇ ਆਪਣੀ ਪ੍ਰਬੰਧਕ ਕੁਸ਼ਲਤਾ ਅਤੇ ਬੇਮਿਸਾਲ, ਇਮਾਨਦਾਰ ਅਧਿਕਾਰੀ ਵਜੋਂ ਆਪਣੀ ਧਾਕ ਜਮਾਉਣ ਅਤੇ ਦਮਦਾਰ ਪਛਾਣ ਬਣਾਉਣ ਵਾਲੇ ਸਿੱਖਿਆ ਅਧਿਕਾਰੀ ਸ੍ਰੀ ਧੀਰਜ ਵਸ਼ਿਸ਼ਟ ਨੇ ਸਮੂਹ ਸਕੂਲ ਸਟਾਫ਼ ਅਤੇ ਸਿੱਖਿਆ ਅਧਿਕਾਰੀਆਂ ਦੀ ਹਾਜ਼ਰੀ ਵਿਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਵਿਕੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਸਕੂਲ ਪਹੁੰਚਣ ਤੇ ਸਕੂਲ ਦੇ ਡੀ.ਡੀ.ਓ. ਪਿ੍ੰਸੀਪਲ ਰਾਮ ਪ੍ਰਕਾਸ਼ ਅਤੇ ਇੰਚਾਰਜ ਸਤਿੰਦਰ ਕੁਮਾਰ ਦੀ ਅਗਵਾਈ ਵਿਚ ਉਨ੍ਹਾਂ ਦਾ ਨਿੱਘਾ ਅਤੇ ਭਰਵਾਂ ਸੁਆਗਤ ਕੀਤਾ | ਅਹੁਦਾ ਸੰਭਾਲਣ ਉਪਰੰਤ ਅਜੀਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਣੇ ਇਰਾਦੇ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸਕੂਲ ਦੇ ਸਟਾਫ਼ ਦੇ ਸਹਿਯੋਗ ਨਾਲ ਸਕੂਲ ਦੇ ਵਿੱਦਿਅਕ ਮਿਆਰ ਨੂੰ ਹੋਰ ਉੱਚਾ ਉਠਾਉਣਾ ਉਨ੍ਹਾਂ ਦਾ ਮਿਸ਼ਨ ਹੋਵੇਗਾ | ਇਸ ਮੌਕੇ ਸਕੂਲ ਇੰਚਾਰਜ ਸਤਿੰਦਰ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਲੰਬੇ ਤਜਰਬੇ ਦਾ ਸਕੂਲ ਨੂੰ ਅਤੇ ਵਿਦਿਆਰਥੀਆਂ ਨੂੰ ਜ਼ਿਕਰਯੋਗ ਫ਼ਾਇਦਾ ਮਿਲੇਗਾ | ਇਸ ਮੌਕੇ ਪਿ੍ੰ. ਸ਼ੈਲੇਂਦਰ ਠਾਕੁਰ, ਪਿ੍ੰ. ਸੰਜੀਵ ਕੁਮਾਰ, ਪਿ੍ੰ. ਤਰਲੋਚਨ ਸਿੰਘ, ਪਿ੍ੰ. ਜਰਨੈਲ ਸਿੰਘ, ਪਿ੍ੰ. ਅਮਨਦੀਪ ਸਿੰਘ, ਹੈਡ ਮਾਸਟਰ ਅਮਰਿੰਦਰ ਪਾਲ ਢਿੱਲੋਂ, ਲੈਕਚਰਾਰ ਵਿਨੋਦ ਸ਼ਾਰਦਾ, ਲੈਕ. ਮਨਜੀਤ, ਲੈਕ. ਨਰਿੰਦਰ ਸਿੰਘ, ਲੈਕ. ਬਿਕਰਮ ਸਿੰਘ, ਲੈਕ. ਨਰੇਸ਼ ਸਿੰਘ, ਜਗਜੀਤ ਸਿੰਘ, ਡਾ. ਸ਼ੋਰਿਓ ਠਾਕੁਰ, ਇਕਬਾਲ ਸਿੰਘ, ਸਰਵਜੀਤ ਸਿੰਘ ਕੌਂਡਲ, ਅਮਿਤ ਵਸ਼ਿਸ਼ਟ, ਜਗਤਾਰ ਸਿੰਘ, ਸੰਦੀਪ ਕੁਮਾਰ, ਸੁਸ਼ੀਲ ਕਟੋਚ, ਸੁਰਜੀਤ ਸਿੰਘ ਅਤੇ ਕ੍ਰਿਸ਼ਨ ਦੇਵ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਵੈੱਲਫੇਅਰ ਸੁਸਾਇਟੀ ਗੇਰਾ ਨੇ ਡੀ. ਸੀ. ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਜਨਮ ਦਿਹਾੜੇ 'ਤੇ ਵਿਸ਼ੇਸ਼:- ਭਗਵਾਨ ਸ੍ਰੀ ਚੰਦ ਜੀ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ ਵਿਖੇ ਵਿਸ਼ਾਲ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।