ਮੰਡੀ ਗੋਬਿੰਦਗੜ੍ਹ, 4 ਨਵੰਬਰ (ਰਾਜੇਸ਼ ਸ਼ਰਮਾ)-ਕੁਲ ਹਿੰਦ ਕਾਂਗਰਸ ਸੇਵਾ ਦਲ ਵਲੋਂ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਜਗਮੇਲ ਸਿੰਘ ਕੰਗ ਉਰਫ਼ ਬਾਵਾ ਨੂੰ ਸੇਵਾਦਲ ਵਿਚ ਸੂਬਾ ਜਨਰਲ ਸਕੱਤਰ ਵਜੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਆਪਣੀ ਨਿਯੁਕਤੀ 'ਤੇ ਜਗਮੇਲ ਬਾਵਾ ਨੇ ਕਾਂਗਰਸ ਹਾਈਕਮਾਂਡ ਰਾਹੁਲ ਗਾਂਧੀ, ਮਲਿਕ ਅਰਜੁਨ ਖੜਗੇ, ਪਿ੍ਯੰਕਾ ਗਾਂਧੀ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਰਾਸ਼ਟਰੀ ਮੁਖੀ ਬਲਰਾਮ ਜੀ ਬੁਢੜੀਆ, ਕੁਲ ਹਿੰਦ ਸੇਵਾ ਦਲ ਪੰਜਾਬ ਦੇ ਮੁਖੀ ਰੇਸ਼ਮ ਸਿੰਘ ਵਾਹੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਕਾਂਗਰਸ ਸੇਵਾ ਦਲ ਅਹਿਮ ਭੂਮਿਕਾ ਅਦਾ ਕਰੇਗਾ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਮੈਂਬਰ ਪੀ.ਪੀ.ਸੀ.ਸੀ. ਹਰਿੰਦਰ ਸਿੰਘ ਭਾਂਬਰੀ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਦੱਤਾ, ਸੀਨੀਅਰ ਮੀਤ ਪ੍ਰਧਾਨ ਤੇ ਕੌਂਸਲਰ ਅਰਵਿੰਦ ਸਿੰਗਲਾ, ਪੰਜਾਬ ਕਾਂਗਰਸ ਮਹਿਲਾ ਮੀਤ ਪ੍ਰਧਾਨ ਨੀਲਮ ਰਾਣੀ ਆਦਿ ਨੇ ਜਗਮੇਲ ਸਿੰਘ ਬਾਵਾ ਨੂੰ ਵਧਾਈ ਦਿੱਤੀ |