04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪ੍ਰਕਾਸ਼ ਪੁਰਬ ਮੌਕੇ ਲੰਗਰ ਲਗਾਇਆ

ਅਜੀਤ ਡੈਸਕ 05-11-2025
ਬਸੀ ਪਠਾਣਾਂ, 4 ਨਵੰਬਰ (ਐਚ.ਐਸ.ਗੌਤਮ)-ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਵਿਚ ਕੁਲਦੀਪ ਸਿੰਘ ਜ਼ੋਨਲ ਮੈਨੇਜਰ ਅਤੇ ਜੋਤੀ ਸ਼ਰਮਾ ਮੈਨੇਜਰ ਨੌਗਾਵਾਂ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੰਗਰ ਲਗਾਇਆ ਗਿਆ, ਜਿਸ ਵਿਚ ਬੈਂਕ ਸਟਾਫ਼ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਉਤਾਰਨ ਦਾ ਸੰਕਲਪ ਲਿਆ | ਉਨ੍ਹਾਂ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਨੇ ਇਸ ਪਹਿਲ ਰਾਹੀਂ ਨਾ ਸਿਰਫ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਉਤਸਵ ਮਨਾਇਆ ਹੈ, ਬਲਕਿ ਸਮਾਜ ਵਿਚ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ ਹੈ | ਇਸ ਮੌਕੇ ਸਟਾਫ਼ ਵਿਚ ਭਾਵਿਕ, ਸਮੀਰ ਮਨਤਰਾਵ, ਤਨਵੀਰ ਕੌਰ, ਮਨਜੀਤ ਸਿੰਘ, ਸਨਦੀਪ ਕੌਰ, ਰਮਨਦੀਪ ਸਿੰਘ, ਅਜੈ ਕੁਮਾਰ, ਸਰਬਜੀਤ ਸਿੰਘ, ਮਨਜੀਤ ਸਿੰਘ ਨੌਗਾਵਾਂ, ਕੁਲਦੀਪ ਸਿੰਘ, ਗੁਰਜੀਤ ਸਿੰਘ ਸਰਪੰਚ, ਡਾ. ਨਰੇਸ਼ ਚੌਹਾਨ, ਨਿਰਮਲ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਲੋਹ 'ਚ ਅਲੌਕਿਕ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਜਗਮੇਲ ਬਾਵਾ ਕਾਂਗਰਸ ਸੇਵਾ ਦਲ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।