24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੂਨਾ ਪੈਕਟ ਤੇ ਕੇਡਰ ਕੈਂਪ ਅੱਜ

ਅਜੀਤ ਡੈਸਕ 22-09-2025
ਗੁਰਦਾਸਪੁਰ, 21 ਸਤੰਬਰ (ਪੰਕਜ ਸ਼ਰਮਾ)-ਸਮੂਹ ਦਲਿਤ ਜਥੇਬੰਦੀਆਂ ਦੇ ਸਹਿਯੋਗ ਨਾਲ ਐਸ.ਸੀ./ਬੀ.ਸੀ. ਅਧਿਆਪਕ ਤੇ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਵਲੋਂ ਪੂਨਾ ਪੈਕਟ ਤੇ ਕੇਡਰ ਕੈਂਪ ਅੱਜ 22 ਸਤੰਬਰ ਦਿਨ ਸੋਮਵਾਰ ਨੰੂ 11 ਵਜੇ ਤੋਂ 3 ਵਜੇ ਤੱਕ ਪੈਲੇਸ ਰਾਇਲ ਵਿਲਾ ਬਾਈਪਾਸ ਨੇੜੇ ਬਟਾਲਾ ਰੋਡ ਗੁਰਦਾਸਪੁਰ ਵਿਖੇ ਪਰਮਿੰਦਰ ਸਿੰਘ ਸੂਬਾ ਚੀਫ਼ ਆਰਗੇਨਾਈਜ਼ਰ ਐਸ.ਸੀ./ਬੀ.ਸੀ. ਅਧਿਆਪਕ ਤੇ ਮੁਲਾਜ਼ਮ ਯੂਨੀਅਨ ਪੰਜਾਬ ਗੁਰਦਾਸਪੁਰ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ੍ਰੀ-ਸ੍ਰੀ 108 ਬਾਬਾ ਗੁਰਦੀਪ ਗਿਰੀ ਮਹਾਰਾਜ (ਪਠਾਨਕੋਟ ਵਾਲੇ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਜਦ ਕਿ ਬਲਜੀਤ ਸਿੰਘ ਸਲਾਨਾ ਸਾਬਕਾ ਸੂਬਾ ਪ੍ਰਧਾਨ ਐਸ.ਸੀ./ਬੀ.ਸੀ. ਅਧਿਆਪਕ ਤੇ ਮੁਲਾਜ਼ਮ ਯੂਨੀਅਨ ਪੰਜਾਬ, ਅਵਤਾਰ ਸਿੰਘ ਕੈਂਥ ਸੂਬਾ ਪ੍ਰਧਾਨ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਅਤੇ ਕ੍ਰਿਸ਼ਨ ਸਿੰਘ ਦੁੱਗਾ ਸੂਬਾ ਪ੍ਰਧਾਨ ਐਸ.ਸੀ./ਬੀ.ਸੀ. ਅਧਿਆਪਕ ਤੇ ਮੁਲਾਜ਼ਮ ਯੂਨੀਅਨ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਇਸ ਮੌਕੇ ਐਸ.ਸੀ./ਬੀ.ਬੀ. ਅਧਿਆਪਕ ਅਤੇ ਮੁਲਾਜ਼ਮ ਯੂਨੀਅਨ ਦੇ ਆਗੂਆਂ ਵਲੋਂ ਸੰਬੋਧਨ ਕੀਤਾ ਜਾਵੇਗਾ | ਇਸ ਮੌਕੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਲਾਜ਼ਮ ਸਾਥੀਆਂ ਲਈ ਰਿਜ਼ਰਵੇਸ਼ਨ ਪਾਲਿਸੀ ਨੰੂ ਜਾਨਣ ਤੇ ਸਮਝਣ ਲਈ ਇਕ ਉਤਮ ਮੌਕਾ ਹੈ | ਇਸ ਲਈ ਸਮੂਹ ਅਧਿਆਪਕ ਤੇ ਮੁਲਾਜ਼ਮ ਸਾਥੀਆਂ ਨੰੂ ਪੁਰਜ਼ੋਰ ਅਪੀਲ ਹੈ ਕਿ ਕੇਡਰ ਕੈਂਪ 'ਚ ਸਮੇਂ ਸਿਰ ਪਹੁੰਚ ਕੇ ਵਿਦਵਾਨਾਂ ਦੇ ਵੱਡਮੁੱਲੇ ਵਿਚਾਰਾਂ ਦਾ ਲਾਭ ਉਠਾਉਣ | ਇਸ ਮੌਕੇ ਚਾਹ, ਪਾਣੀ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਮੌਕੇ ਰਛਪਾਲ ਸਿੰਘ ਭੁੰਬਲੀ, ਅਵਤਾਰ ਸਿੰਘ ਮੱਟੂ, ਬਲਬੀਰ ਸਿੰਘ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੱਧਰ 'ਤੇ ਡਾ: ਸਵੈਮਾਨ ਸਿੰਘ ਦੀ ਅਗਵਾਈ 'ਚ ਸੇਵਾ ਕਰਦੀ 5 ਰੀਵਰਸ ਹਾਰਟ ਸੰਸਥਾ ਦੀ ਟੀਮ ਮਕੌੜਾ ਪੱਤਨ ਪਹੁ... ਅਗਲੀ ਖ਼ਬਰ ਅੰਤਰਰਾਸ਼ਟਰੀ ਪੱਧਰ 'ਤੇ ਡਾ: ਸਵੈਮਾਨ ਸਿੰਘ ਦੀ ਅਗਵਾਈ 'ਚ ਸੇਵਾ ਕਰਦੀ 5 ਰੀਵਰਸ ਹਾਰਟ ਸੰਸਥਾ ਦੀ ਟੀਮ ਮਕੌੜਾ ਪੱਤਨ ਪਹੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।