10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

46 ਲੱਖ ਵਿਚ ਵੀਜ਼ਾ ਦਿਲਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲਾ ਕਾਬੂ

ਅਜੀਤ ਡੈਸਕ 22-11-2025
ਪੰਚਕੂਲਾ, 21 ਨਵੰਬਰ (ਕਪਿਲ)-ਪੰਚਕੂਲਾ ਐਂਟੀ ਇਮੀਗ੍ਰੇਸ਼ਨ ਫਰੌਡ ਯੂਨਿਟ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 46 ਲੱਖ ਦੀ ਠੱਗੀ ਕਰਨ ਵਾਲੇ ਮੁੱਖ ਦੋਸ਼ੀ ਗੁਰਚਰਨ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਨੇ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਭਾਰੀ ਰਕਮ ਵਸੂਲਣ, ਨਕਲੀ ਦਸਤਾਵੇਜ਼ ਤਿਆਰ ਕਰਨ, ਪਾਸਪੋਰਟ ਤੇ ਸਿੱਖਿਆ ਸੰਬੰਧੀ ਦਸਤਾਵੇਜ਼ ਗੈਰ-ਕਾਨੂੰਨੀ ਤਰੀਕੇ ਨਾਲ ਰੱਖਣ ਦੇ ਦੋਸ਼ ਹਨ | ਇਸ ਸੰਬੰਧੀ ਤਰਨਪ੍ਰੀਤ ਕੌਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਸੈਕਟਰ-14 ਥਾਣੇ 'ਚ ਮਾਮਲਾ ਦਰਜ ਕੀਤਾ ਸੀ | ਸ਼ਿਕਾਇਤ ਵਿਚ ਉਸ ਨੇ ਦੋਸ਼ ਲਗਾਇਆ ਕਿ ਗੁਰਚਰਨ ਸਿੰਘ ਅਤੇ ਉਸ ਦੀ ਪਤਨੀ ਨੇ ਫਿਨਲੈਂਡ, ਆਸਟ੍ਰੇਲੀਆ ਤੇ ਇਟਲੀ ਦੇ ਵਰਕ ਵੀਜ਼ਾ ਦਾ ਵਾਅਦਾ ਕੀਤਾ ਸੀ | ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਈ ਇਮੀਗ੍ਰੇਸ਼ਨ ਏਜੰਟਾਂ ਵਲੋਂ ਭੇਜੇ ਗਏ ਦਰਜਨਾਂ ਨੌਜਵਾਨਾਂ ਦੀਆਂ ਫਾਈਲਾਂ ਗੁਰਚਰਨ ਸਿੰਘ ਨੂੰ ਸੌਂਪੀਆਂ ਗਈਆਂ ਸਨ, ਜਿਨ੍ਹਾਂ ਤੋਂ ਮੁਲਜ਼ਮ ਦੰਪਤੀ ਨੇ ਭਾਰੀ ਰਕਮ ਵਸੂਲ ਕੀਤੀ | ਸ਼ਿਕਾਇਤ ਅਨੁਸਾਰ ਗੁਰਚਰਨ ਸਿੰਘ ਨੇ ਵੀਜ਼ਾ ਗਾਰੰਟੀ ਨਾਲ ਦੇਣ ਦਾ ਵਾਅਦਾ ਕੀਤਾ ਸੀ ਅਤੇ ਨਕਲੀ ਟੀ. ਆਰ. ਐਸ. ਜਾਰੀ ਕੀਤੇ, ਬਾਇਓਮੈਟਰਿਕ ਤੇ ਫਲਾਈਟ ਦੀ ਤਾਰੀਖ ਦੇਣ ਤੋਂ ਬਾਅਦ ਵੀ ਕਿਸੇ ਵੀ ਉਮੀਦਵਾਰ ਨੂੰ ਵਿਦੇਸ਼ ਨਹੀਂ ਭੇਜਿਆ | ਇਸਤੋਂ ਬਾਅਦ ਜਦੋਂ ਪੀੜਤਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਫਰਾਰ ਹੋ ਗਿਆ ਅਤੇ ਉਸਨੇ ਆਪਣਾ ਫ਼ੋਨ ਵੀ ਬੰਦ ਕਰ ਲਿਆ | ਮਹਿਲਾ ਵਲੋਂ ਮੁਲਜ਼ਮ ਨੂੰ ਦਿੱਤੇ ਗਏ 46 ਲੱਖ ਰੁਪਏ ਅਤੇ ਵੱਖ-ਵੱਖ ਉਮੀਦਵਾਰਾਂ ਦੇ ਪਾਸਪੋਰਟ ਅਤੇ ਦਸਤਾਵੇਜ਼ ਅਜੇ ਵੀ ਆਰੋਪੀ ਦੇ ਕਬਜ਼ੇ ਵਿਚ ਦੱਸੇ ਜਾ ਰਹੇ ਹਨ | ਇਸ ਮਾਮਲੇ 'ਚ ਜਦੋਂ ਪੁਲਿਸ ਨੇ ਉਸ ਦੇ ਪਿੰਡ ਵਿਚ ਰੇਡ ਕੀਤੀ ਤਾਂ ਮੁਲਜ਼ਮ ਪਰਿਵਾਰ ਸਮੇਤ ਗਾਇਬ ਮਿਲਿਆ ਅਤੇ ਹੁਣ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ |
ਪਿਛਲੀ ਖ਼ਬਰ 'ਆਪ' ਦੀ 1000 ਰੁਪਏ ਗਾਰੰਟੀ 4 ਸਾਲ ਬਾਅਦ ਵੀ ਅਧੂਰੀ-ਭਾਜਪਾ ਅਗਲੀ ਖ਼ਬਰ ਪਿੰਡਾਂ ਨੂੰ ਤੋੜ ਕੇ ਦੂਜੇ ਜ਼ਿਲ੍ਹੇ ਨਾਲ ਜੋੜਨ ਦੀ ਅਜੇ ਤੱਕ ਕੋਈ ਸਰਕਾਰੀ ਤਜਵੀਜ਼ ਨਹੀਂ-ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।