10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

'ਆਪ' ਦੀ 1000 ਰੁਪਏ ਗਾਰੰਟੀ 4 ਸਾਲ ਬਾਅਦ ਵੀ ਅਧੂਰੀ-ਭਾਜਪਾ

ਅਜੀਤ ਡੈਸਕ 22-11-2025
ਚੰਡੀਗੜ੍ਹ, 21 ਨਵੰਬਰ (ਅਜੀਤ ਬਿਊਰੋ)-ਭਾਜਪਾ ਨੇ ਕੇਜਰੀਵਾਲ ਨੂੰ ਵਾਅਦੇ ਦੀ ਯਾਦ ਦਿਵਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ | ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 22 ਨਵੰਬਰ 2021 ਨੂੰ ਪੰਜਾਬ ਦੇ ਮੋਗਾ ਵਿਖੇ ਇਕ ਰੈਲੀ ਦੌਰਾਨ ਸੂਬੇ ਦੀਆਂ ਮਹਿਲਾਵਾਂ ਨੂੰ ਮਹੀਨਾਵਾਰ 1000 ਰੁਪਏ ਦੇਣ ਸੰਬੰਧੀ ਕੀਤੀ ਗਈ ਗਾਰੰਟੀ ਨੂੰ ਹੁਣ 4 ਸਾਲ ਪੂਰੇ ਹੋ ਰਹੇ ਹਨ, ਪਰ ਅੱਜ ਤੱਕ ਪੰਜਾਬ ਦੀਆਂ ਮਹਿਲਾਵਾਂ ਨੂੰ ਇਸ ਵਾਅਦੇ ਦੀ ਇਕ ਵੀ ਕਿਸ਼ਤ ਨਹੀਂ ਮਿਲੀ | ਅਸ਼ਵਨੀ ਸ਼ਰਮਾ ਨੇ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਕਿ ਮਹਿਲਾ ਮੋਰਚਾ ਵਲੋਂ ਚੰਡੀਗੜ੍ਹ 'ਚ ਵੱਡਾ ਰੋਸ ਮਾਰਚ ਕੱਢਿਆ ਜਾਵੇਗਾ |

ਪਿਛਲੀ ਖ਼ਬਰ ਸ਼ਹੀਦੀ ਦਿਹਾੜੇ 'ਤੇ 25 ਨੂੰ ਚੰਡੀਗੜ੍ਹ 'ਚ ਰਹੇਗੀ ਜਨਤਕ ਛੁੱਟੀ ਅਗਲੀ ਖ਼ਬਰ 46 ਲੱਖ ਵਿਚ ਵੀਜ਼ਾ ਦਿਲਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।