10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਖਿਜ਼ਰਾਬਾਦ ਦੇ ਪ੍ਰਾਇਮਰੀ ਸਕੂਲ ਅੱਗੇ ਬਣੇ ਕੂੜੇ ਦੇ ਡੰਪ 'ਚ ਅੱਗ ਲਗਾਏ ਜਾਣ ਕਾਰਨ ਫੈਲ ਰਿਹਾ ਪ੍ਰਦੂਸ਼ਣ <br/>

ਖਿਜ਼ਰਾਬਾਦ ਦੇ ਪ੍ਰਾਇਮਰੀ ਸਕੂਲ ਨੇੜੇ ਬਣੇ ਕੂੜੇ ਦੇ ਡੰਪ ਦੇ ਬਾਹਰ ਲੱਗੇ ਗੰਦਗੀ ਦੇ ਢੇਰਾਂ ਦੀ ਤਸਵੀਰ | ਤਸਵੀਰ : ਕੁਲਵੰਤ ਸਿੰਘ ਧੀਮਾਨ <br/> 26-12-2025
ਮਾਜਰੀ, 25 ਦਸੰਬਰ (ਕੁਲਵੰਤ ਸਿੰਘ ਧੀਮਾਨ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਕੇ ਪੰਜਾਬ ਦੀ ਜਨਤਾ ਨੂੰ ਕੇਵਲ ਗੁੰਮਰਾਹ ਕੀਤਾ ਜਾ ਰਿਹਾ ਹੈ | ਮੌਜੂਦਾ ਸਮੇਂ 'ਚ ਬਲਾਕ ਮਾਜਰੀ ਖੇਤਰ ਦੇ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਚਾਰਦੀਵਾਰੀਆਂ ਦੇ ਆਲੇ-ਦੁਆਲੇ ਘਾਹ ਫੂਸ ਉੱਗਾ ਹੋਣ ਕਰਕੇ ਇਥੇ ਗੰਦਗੀ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ, ਜੋ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਸਕੂਲ ਮੁਖੀਆਂ ਤੇ ਗ੍ਰਾਮ ਪੰਚਾਇਤ ਮੈਂਬਰਾਂ ਦੀ ਕਾਰਗੁਜਾਰੀ ਦੀ ਪੋਲ ਖੋਲ੍ਹ ਰਹੇ ਹਨ | ਇਸੇ ਤਰ੍ਹਾਂ ਪ੍ਰਾਇਮਰੀ ਸਕੂਲ ਖਿਜ਼ਰਾਬਾਦ ਦੇ ਮੁੱਖ ਗੇਟ ਦੇ ਸਾਹਮਣੇ ਬਣੇ ਕੂੜੇ ਦੇ ਡੰਪ 'ਚ ਗੰਦਗੀ ਦੀ ਭਰਮਾਰ ਹੈ | ਇਥੇ ਹੀ ਬੱਸ ਨਹੀਂ ਇਸ ਡੰਪ ਵਿਚ ਪਏ ਕੂੜੇ ਨੂੰ ਅਕਸਰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ 'ਚੋਂ ਉੱਠਣ ਵਾਲੇ ਧੂੰਏਾ ਤੇ ਬਦਬੂ ਕਾਰਨ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਸਮੇਤ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਗੰਦਗੀ ਕਾਰਨ ਸਕੂਲ ਦੇ ਬੱਚੇ ਤੇ ਮੁਹੱਲਾ ਵਾਸੀ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ | ਮੁਹੱਲਾ ਵਾਸੀਆਂ ਅਤੇ ਸਕੂਲ ਬੱਚਿਆਂ ਦੇ ਮਾਪਿਆਂ ਨੇ ਡਿਪਟੀ ਕਮਿਸ਼ਨਰ ਮੁਹਾਲੀ, ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਜਰੀ ਤੋਂ ਮੰਗ ਕੀਤੀ ਹੈ ਕਿ ਕੂੜੇ ਨੂੰ ਡੰਪ ਕਰਨ ਲਈ ਹੋਰ ਥਾਂ ਦੀ ਚੋਣ ਕੀਤੀ ਜਾਵੇ ਅਤੇ ਜਦੋਂ ਤੱਕ ਥਾਂ ਦਾ ਪ੍ਰਬੰਧ ਨਹੀਂ ਹੁੰਦਾ, ਉਦੋਂ ਤੱਕ ਡੰਪ ਅੱਗੇ ਲੱਗੇ ਗੰਦਗੀ ਦੇ ਢੇਰਾਂ ਦੀ ਸਫ਼ਾਈ ਕਰਵਾਈ ਜਾਵੇ |

ਪਿਛਲੀ ਖ਼ਬਰ ਜ਼ੋਮੈਟੋ ਕਰਮਚਾਰੀ ਤੋਂ ਪਿਸਤੌਲ ਦੀ ਨੋਕ 'ਤੇ ਮੋਟਰਸਾਈਕਲ ਲੁੱਟਣ ਵਾਲੇ ਦੋ ਗਿ੍ਫ਼ਤਾਰ, ਤੀਜੇ ਦੀ ਭਾਲ ਜਾਰੀ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' 299ਵੇਂ ਦਿਨ 115 ਨਸ਼ਾ ਤਸਕਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।