10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਜ਼ੋਮੈਟੋ ਕਰਮਚਾਰੀ ਤੋਂ ਪਿਸਤੌਲ ਦੀ ਨੋਕ 'ਤੇ ਮੋਟਰਸਾਈਕਲ ਲੁੱਟਣ ਵਾਲੇ ਦੋ ਗਿ੍ਫ਼ਤਾਰ, ਤੀਜੇ ਦੀ ਭਾਲ ਜਾਰੀ <br/>

ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ | ਅਜੀਤ ਤਸਵੀਰ <br/> 26-12-2025
ਐੱਸ. ਏ. ਐੱਸ. ਨਗਰ, 25 ਦਸੰਬਰ (ਕਪਿਲ ਵਧਵਾ)-ਪਿਸਤੌਲ ਦੇ ਦਮ 'ਤੇ ਜ਼ੋਮੈਟੋ ਡਿਲੀਵਰੀ ਬੁਆਏ ਤੋਂ ਮੋਟਰਸਾਈਕਲ ਲੁੱਟਣ ਦੇ ਮਾਮਲੇ 'ਚ ਸਨੇਟਾ ਚੌਕੀ ਇੰਚਾਰਜ ਬਰਮਾ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਕਾਮਯਾਬੀ ਹਾਸਿਲ ਕੀਤੀ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਤੇ ਕਰਨ ਕੁਮਾਰ ਨਿਵਾਸੀ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ | ਪੁਲਿਸ ਦੀਆਂ ਟੀਮਾਂ ਵਲੋਂ ਇਨ੍ਹਾਂ ਮੁਲਾਜ਼ਮਾਂ ਦੇ ਫਰਾਰ ਚੱਲ ਰਹੇ ਤੀਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੇ ਮੁਲਜ਼ਮ ਅਰਸ਼ਦੀਪ ਤੋਂ ਇਕ ਦੇਸੀ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ, ਜਦ ਕਿ ਕਰਨ ਤੋਂ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ | ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਇਹ ਗੈਰ-ਕਾਨੂੰਨੀ ਹਥਿਆਰ ਕਿਥੋਂ ਹਾਸਿਲ ਕੀਤਾ ਸੀ | ਇਸ ਸੰਬੰਧੀ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਿਤ ਕੁਮਾਰ ਮੂਲ ਤੌਰ 'ਤੇ ਸਹਾਰਨਪੁਰ ਦੇ ਦੇਵਬੰਦ ਦਾ ਵਾਸੀ ਹੈ ਤੇ ਇਸ ਸਮੇਂ ਮਟੌਰ 'ਚ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਲਗਪਗ 11.45 ਵਜੇ ਜਦੋਂ ਉਹ ਡਿਲੀਵਰੀ ਦੇ ਕੇ ਮੋਟਰਸਾਈਕਲ 'ਤੇ ਵਾਪਸ ਜਾ ਰਿਹਾ ਸੀ ਤਾਂ ਸਨੇਟਾ ਚੌਕੀ ਇਲਾਕੇ 'ਚ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਉਸ ਦੀ ਮੋਟਰਸਾਈਕਲ ਅੱਗੇ ਲਗਾ ਕੇ ਰੋਕ ਲਿਆ | ਅਮਿਤ ਕੁਝ ਸਮਝ ਸਕਦਾ, ਉਸ ਤੋਂ ਪਹਿਲਾਂ ਮੁਲਜ਼ਮਾਂ ਨੇ ਪਿਸਤੌਲ ਦੀ ਨੋਕ 'ਤੇ ਉਸ ਦੀ ਮੋਟਰਸਾਈਕਲ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ | ਸ਼ਿਕਾਇਤ ਮਿਲਣ ਤੋਂ ਬਾਅਦ ਸੋਹਾਣਾ ਥਾਣਾ ਦੇ ਐੱਸ. ਐੱਚ. ਓ. ਸੁਨੀਲ ਦੀ ਦੇਖ-ਰੇਖ ਹੇਠ ਸਨੇਟਾ ਚੌਕੀ ਇੰਚਾਰਜ ਬਰਮਾ ਸਿੰਘ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ 'ਚੋਂ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੋਂ ਲੁੱਟ ਦੀ ਵਾਰਦਾਤ 'ਚ ਵਰਤੀ ਗਈ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕਰ ਲਏ ਹਨ | ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ ਨੇ ਏਡਿਡ ਕਾਲਜਾਂ ਦੇ ਅਧਿਆਪਕਾਂ ਨਾਲ ਯੂ. ਜੀ. ਸੀ. ਨਿਯਮਾਂ ਨੂੰ ਲਾਗੂ ਨਾ ਕਰਕੇ ਕੀਤੀ ਬੇਇਨਸਾਫ਼... ਅਗਲੀ ਖ਼ਬਰ ਖਿਜ਼ਰਾਬਾਦ ਦੇ ਪ੍ਰਾਇਮਰੀ ਸਕੂਲ ਅੱਗੇ ਬਣੇ ਕੂੜੇ ਦੇ ਡੰਪ 'ਚ ਅੱਗ ਲਗਾਏ ਜਾਣ ਕਾਰਨ ਫੈਲ ਰਿਹਾ ਪ੍ਰਦੂਸ਼ਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।