ਬੇਲਾ, 21 ਜੂਨ (ਮਨਜੀਤ ਸਿੰਘ ਸੈਣੀ)-ਆਯੁਸ਼ਮਾਨ ਆਰੋਗਯ ਕੇਂਦਰ ਖੋਖਰ ਵਿਖੇ ਸੈਕਟਰ ਬਜ਼ੀਦਪੁਰ ਦੀ ਫਾਇਰ ਸੇਫਟੀ ਸੰਬੰਧੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡਾ. ਸੁਮਿਤਾ ਸ਼ਰਮਾ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮਕਸਦ ਕੇਂਦਰ ਦੇ ਸਟਾਫ਼ ਤੇ ਸਿਹਤ ਕਰਮਚਾਰੀਆਂ ਨੂੰ ਅਗਨੀ ਸੁਰੱਖਿਆ ਬਾਰੇ ਜਾਣੂ ਕਰਵਾਉਣਾ ਸੀ, ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਸਮੇਂ ਸਿਰ ਤੇ ਢੰਗ ਨਾਲ ਕਾਰਵਾਈ ਕੀਤੀ ਜਾ ਸਕੇ | ਇਸ ਮੌਕੇ ਡਾ. ਸਚਿਨ ਕੁਮਾਰ ਨੇ ਟ੍ਰੇਨਿੰਗ ਦੌਰਾਨ ਸਿਹਤ ਕਰਮਚਾਰੀਆਂ ਨੂੰ ਅੱਗ ਲੱਗਣ ਦੇ ਕਾਰਨ, ਕਿਸਮਾਂ ਤੇ ਅੱਗ ਬੁਝਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸਟਾਫ਼ ਨੂੰ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਜਾਣਕਾਰੀ, ਅੱਗ ਲੱਗਣ ਤੋਂ ਯੰਤਰਾਂ ਦੇ ਵਰਤਣ ਦੇ ਤਰੀਕੇ ਤੇ ਆਤਮ-ਸੁਰੱਖਿਆ ਉਪਕਰਨਾਂ ਦੀ ਵਰਤੋਂ ਵੀ ਸਿਖਾਈ ਗਈ | ਟ੍ਰੇਨਿੰਗ 'ਚ ਸਮੂਹ ਸੀ. ਐਚ. ਓ., ਸਮੂਹ ਏ. ਐਨ. ਐਮਜ਼, ਹੈਲਥ ਵਰਕਰਜ਼ ਤੇ ਆਸ਼ਾ ਵਰਕਰਜ਼ ਹਾਜ਼ਰ ਸਨ |