23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਟਾਵਰ ਲਾਈਨਾਂ ਦੇ ਖੰਭਿਆਂ ਦੀ ਸਫ਼ਾਈ ਵੀ ਕਰਵਾਉਣ ਦੀ ਮੰਗ <br/>

ਅਜੀਤ ਡੈਸਕ 22-06-2025
ਨੂਰਪੁਰ ਬੇਦੀ, 21 ਜੂਨ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ 'ਚੋਂ ਲੰਘਦੀ ਟਾਵਰ ਲਾਈਨ ਦੇ ਖੰਭਿਆਂ ਦੀ ਸਫ਼ਾਈ ਕਰਾਏ ਜਾਣ ਦੀ ਸਖ਼ਤ ਲੋੜ ਹੈ ਇਲਾਕੇ ਦੀਆਂ ਕੁੱਝ ਟਾਵਰ ਲਾਈਨਾਂ ਦੇ ਟਾਵਰ ਵੇਲਾਂ ਨਾਲ ਬੁਰੀ ਤਰ੍ਹਾਂ ਢੱਕ ਚੁੱਕੇ ਹਨ | ਹਾਈ ਪਾਵਰ ਤਾਰਾਂ ਵਾਲੇ ਇਨ੍ਹਾਂ ਟਾਵਰਾਂ ਨੂੰ ਸਾਫ਼ ਕਰਨਾ ਆਮ ਲੋਕਾਂ ਲਈ ਸੌਖਾ ਕੰਮ ਨਹੀਂ ਹੈ, ਬੀਤੇ ਕਾਫ਼ੀ ਸਮੇਂ ਤੋਂ ਇਨ੍ਹਾਂ ਟਾਵਰਾਂ ਦੀ ਸਫ਼ਾਈ ਨਾ ਹੋਣ ਕਾਰਨ ਇਨ੍ਹਾਂ 'ਤੇ ਵੇਲਾਂ ਚੜ ਚੁੱਕੀਆਂ ਹਨ, ਜਿਸ ਕਰਕੇ ਇਥੇ ਕਦੀ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ | ਅਜਿਹਾ ਹੀ ਇਕ ਟਾਵਰ ਇਲਾਕੇ ਦੇ ਪਿੰਡ ਰੌਲੀ ਦੇ ਖੇਤਾਂ 'ਚ ਦਿਖਾਈ ਦੇ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਅਜਿਹੀਆਂ ਵੇਲਾਂ ਨਾਲ ਢੱਕਿਆ ਹੋਇਆ ਹੈ | ਪਿੰਡ ਰੌਲੀ ਦੇ ਰਣਜੀਤ ਸਿੰਘ ਦੇ ਖੇਤਾਂ 'ਚ ਖੜ੍ਹਾ ਇਹ ਟਾਵਰ ਆਪਣੀ ਦੁਰਦਸ਼ਾ ਬਿਆਨ ਕਰ ਰਿਹਾ ਹੈ | ਪਿੰਡ ਦੇ ਸਰਪੰਚ ਦੀਦਾਰ ਸਿੰਘ ਤੇ ਹੋਰਨਾਂ ਨੇ ਪੰਜਾਬ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਟਾਵਰ ਲਾਈਨਾਂ ਦੇ ਟਾਵਰਾਂ ਦੀ ਜਲਦ ਸਫ਼ਾਈ

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਕੁੜੀ ਕੈਨੇਡੀਅਨ ਜਲ ਸੈਨਾ 'ਚ ਖੂਫੀਆ ਅਫ਼ਸਰ ਹੋਈ ਭਰਤੀ <br/> ਅਗਲੀ ਖ਼ਬਰ ਆਯੁਸ਼ਮਾਨ ਕੇਂਦਰ ਖੋਖਰ ਵਿਖੇ ਅੱਗ ਬੁਝਾਊ, ਯੰਤਰਾਂ, ਅੱਗ ਬੁਝਾਉਣ ਦੀ ਦਿੱਤੀ ਜਾਣਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।