ਬਿਆਸ, 17 ਜੂਨ (ਪਰਮਜੀਤ ਸਿੰਘ ਰੱਖੜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਬਾ ਸਾਵਣ ਸਿੰਘ ਨਗਰ ਬਿਆਸ ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਭਾਈ ਜਸਪਾਲ ਸਿੰਘ ਬਲਰਾਏ ਅਤੇ ਪਿ੍ੰ: ਦਲਬੀਰ ਸਿੰਘ ਸਤੋਵਾਲ ਵਲੋਂ ਹਰ ਰੋਜ਼ ਬੱਚਿਆਂ ਨੂੰ ਗੁਰਮਤਿ ਸਿੱਖਿਆ ਦਿੱਤੀ ਗਈ, ਜਿਸ ਵਿਚ ਹੁਕਮਨਾਮਾ ਅਤੇ ਅਰਦਾਸ ਕਰਨ ਬਾਰੇ ਵੀ ਸਿਖਲਾਈ ਦਿੱਤੀ ਗਈ | ਸਮਾਪਤੀ ਮੌਕੇ ਧਰਮ ਪ੍ਰਚਾਰ ਕਮੇਟੀ ਵਲੋਂ ਸਰਟੀਫਿਕੇਟ, ਮੈਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਮੁਖ ਸਿੰਘ ਢਿੱਲੋਂ ਸਰਪੰਚ, ਪ੍ਰਧਾਨ ਦਲਬੀਰ ਸਿੰਘ, ਗੁਰਮੀਤ ਸਿੰਘ ਕੋਟਲੀ, ਅਮਰਜੀਤ ਸਿੰਘ ਧੂਲਕਾ, ਗ੍ਰੰਥੀ ਸੁਖਚੈਨ ਸਿੰਘ, ਭਾਈ ਜਸਪਾਲ ਸਿੰਘ ਬਲਸਰਾਏ, ਭਾਈ ਦਲਬੀਰ ਸਿੰਘ ਸਤੋਵਾਲ, ਮੰਗਲ ਸਿੰਘ, ਅਵਤਾਰ ਸਿੰਘ ਬਲਸਰਾਏ ਤੇ ਸ਼ਮਸ਼ੇਰ ਸਿੰਘ ਬਲਸਰਾਂ ਆਦਿ ਹਾਜ਼ਰ ਸਨ |