ਪਿੰਡ ਠੱਠਾ 'ਚ ਸਾਲਾਨਾ ਧਾਰਮਿਕ ਜੋੜ ਮੇਲਾ ਮਨਾਇਆ
ਅਜੀਤ ਡੈਸਕ
18-06-2025
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜੇ ਜਿਸ 'ਚ ਭਾਈ ਸੁਖਰਾਜ ਸਿੰਘ ਖਾਲਸਾ ਚੋਗਾਵਾਂ ਦਾ ਕਵੀਸ਼ਰੀ ਜਥਾ ਤੇ ਭਾਈ ਅਮਰਜੀਤ ਸਿੰਘ ਸਭਰਾਂ ਦੇ ਕਵੀਸ਼ਰੀ ਜਥੇ ਨੇ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਸੇਵਾਦਾਰ ਮਲੂਕ ਸਿੰਘ ਤੇ ਇੰਦਰ ਸਿੰਘ ਨੇ ਬਾਬਾ ਸੀਤਾ ਰਾਮ ਵਲੋਂ ਇਸ ਸਥਾਨ 'ਤੇ ਕੀਤੀ ਤਪੱਸਿਆ ਅਤੇ ਉਸ ਸਮੇਂ ਇੱਥੇ ਜੰਗਲ-ਬੇਲਿਆਂ 'ਚ ਰਾਹਗੀਰਾਂ ਤੇ ਹੋਰਨਾਂ ਦੀ ਜਲ-ਪਾਣੀ ਨਾਲ ਕੀਤੀ ਗਈ ਸੇਵਾ ਬਾਰੇ ਵਿਸਥਾਰ 'ਚ ਦੱਸਿਆ | ਜੋੜ ਮੇਲੇ 'ਚ ਬਾਬਾ ਨਾਹਰ ਸਿੰਘ ਸਾਧ, ਸੇਵਾਦਾਰ ਬਾਬਾ ਕੁਲਬੀਰ ਸਿੰਘ ਗੁਰੂ ਕਾ ਬਾਗ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਹੀਰਾ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਨਿਰਵੈਲ ਸਿੰਘ, ਸੁੱਖ ਲੋਪੋਕੇ, ਬਲਜਿੰਦਰ ਸਿੰਘ, ਹਰਮਨ ਸਿੰਘ ਯੂ. ਕੇ., ਗੁਰਪ੍ਰੀਤ ਸਿੰਘ ਸ਼ਾਹ ਯੂ. ਕੇ., ਲਾਡੀ ਯੂ. ਕੇ., ਸ਼ਮਸ਼ੇਰ ਸਿੰਘ ਬੁੱਲਾ ਯੂ. ਕੇ., ਗੁਰਵਿੰਦਰ ਸਿੰਘ ਯੂ. ਕੇ., ਬਾਬਾ ਰਾਜਨ ਸਿੰਘ ਮੌੜੇ ਕਲਾਂ, ਬਿੱਲਾ ਸਿੰਘ ਬੁੱਲਾ, ਮੇਜਰ ਸਿੰਘ ਠੱਠਾ, ਨਵਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |