22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖੱਬੇ ਪੱਖੀ ਧਿਰਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

ਅਜੀਤ ਡੈਸਕ 18-06-2025
ਮਜੀਠਾ, 17 ਜੂਨ (ਮਨਿੰਦਰ ਸਿੰਘ ਸੋਖੀ)-ਖੱਬੇ ਪੱਖੀ ਪਾਰਟੀਆਂ ਦੇ ਸੱਦੇ 'ਤੇ ਮਜੀਠਾ ਵਿਖੇ ਸੁੱਚਾ ਸਿੰਘ ਬੇਗੇਵਾਲ ਅਤੇ ਮੇਜਰ ਸਿੰਘ ਅਬਦਾਲ ਦੀ ਅਗਵਾਈ ਵਿਚ ਅਮਰੀਕਾ ਦੇ ਰਾਸ਼ਟਰਪਤੀ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ ਗਏ | ਪੁਤਲੇ ਸਾੜ੍ਹਨ ਤੋਂ ਪਹਿਲਾਂ ਕਾਮਰੇਡ ਹਰਭਜਨ ਸਿੰਘ ਟਰਪਈ ਨੇ ਕਿਸਾਨ ਤੇ ਨੌਜਵਾਨ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਸਰਮਾਏਦਾਰ ਆਪਣੀਆਂ ਮੁਸ਼ਕਿਲਾਂ ਵਲੋਂ ਲੋਕਾਂ ਦਾ ਧਿਆਨ ਹਟਾਉਣ ਕਰਕੇ ਦੁਨੀਆਂ ਨੂੰ ਜੰਗ ਵਾਲੀ ਭੱਠੀ ਵਿਚ ਝੋਕ ਰਹੇ ਹਨ, ਜਿਸ ਦਾ ਭਾਰਤ ਦੀਆਂ ਖੱਬੇ ਪੱਖੀ ਪਾਰਟੀਆਂ ਸਖਤ ਵਿਰੋਧ ਕਰਦੀਆਂ ਹਨ | ਇਸ ਮੌਕੇ ਕਾਮਰੇਡ ਬਲਕਾਰ ਸਿੰਘ ਦੁਧਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੱਬੀਆਂ ਧਿਰਾਂ ਨੂੰ ਏਕਤਾ ਕਰਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ | ਇਸ ਵਕਤ ਦੇਸ਼ ਅਤੇ ਦੁਨੀਆਂ ਵਿਚ ਬੇਰੁਜ਼ਗਾਰੀ ਵਿਕਰਾਲ ਰੂਪ ਅਖਤਿਆਰ ਕਰਦੀ ਜਾ ਰਹੀ ਹੈ | ਜੇਕਰ ਇਸ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਨੌਜਵਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਵੇਗਾ | ਇਸ ਮੌਕੇ ਕਾਰਜ ਸਿੰਘ ਮਜੀਠਾ, ਰਾਜਵਿੰਦਰ ਸਿੰਘ, ਗੋਪਾਲਪੁਰ, ਨਵਤੇਜ਼ ਸਿੰਘ, ਸੁਖਰਾਜ ਸਿੰਘ, ਗੁਰਜੀਤ ਸਿੰਘ ਸ਼ਹਿਜ਼ਾਦਾ, ਅਵਤਾਰ ਸਿੰਘ ਟਰਪਈ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਗਲੋਬਲ ਇੰਸਟੀਚਿਉਟ ਤਕਨੀਕੀ 'ਤੇ ਸਿੱਖਿਆ ਦੇ ਖੇਤਰ 'ਚ ਮਾਰ ਰਿਹਾ ਹੈ ਸੂਬੇ ਵਿਚ ਮੱਲਾਂ- ਚੇਅਰਮੈਨ ਚੰਦੀ ਅਗਲੀ ਖ਼ਬਰ ਤੇੜਾ ਕਲਾਂ ਵਿਖੇ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।