22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗਲੋਬਲ ਇੰਸਟੀਚਿਉਟ ਤਕਨੀਕੀ 'ਤੇ ਸਿੱਖਿਆ ਦੇ ਖੇਤਰ 'ਚ ਮਾਰ ਰਿਹਾ ਹੈ ਸੂਬੇ ਵਿਚ ਮੱਲਾਂ- ਚੇਅਰਮੈਨ ਚੰਦੀ

ਅਜੀਤ ਡੈਸਕ 18-06-2025
ਜੇਠੂਵਾਲ, 17 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ (ਅੰਮਿ੍ਤਸਰ) ਜੋ ਕਿ ਆਪਣੇ 18 ਸਾਲਾਂ 'ਚ ਸਿੱਖਿਆ ਤੇ ਤਕਨੀਕੀ ਖੇਤਰ 'ਚ ਪੰਜਾਬ ਭਰ 'ਚ ਅਜਿਹੀਆਂ ਮੱਲਾਂ ਮਾਰ ਰਿਹਾ ਹੈ, ਜੋ ਕਿ ਇਲਾਕੇ 'ਚ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਇਸ ਇੰਸਟੀਚਿਊਟ ਨੂੰ ਐੱਨ. ਏ. ਏ. ਸੀ. ਏ. ਪਲੱਸ ਗਰੇਡ ਮਿਲਿਆ ਹੈ | ਹੁਣ ਤੱਕ ਆਪਣੇ 18 ਸਾਲਾਂ 'ਚ 26 ਤੋ ਵੱਧ ਗੋਲਡ ਮੈਡਲ ਜਿੱਤਣਾ ਤੇ 150 ਤੋਂ ਵੱਧ ਪਹਿਲਾ ਸਥਾਨ ਹਾਸਲ ਕਰਨਾ ਅਤੇ 600 ਤੋਂ ਵੱਧ ਮੈਰਿਟ ਸਥਾਨ ਹਾਸਿਲ ਕਰਨਾ ਸੂਬੇ ਸਮੇਤ ਇਲਾਕੇ 'ਚ ਮਾਣ ਵਾਲੀ ਗੱਲ ਹੈ ਅਤੇ ਹੁਣ ਤੱਕ ਦੇਸ਼ ਵਿਦੇਸ਼ ਦੀਆਂ ਨਾਮਵਰ ਕੰਪਨੀਆਂ ਵਲੋਂ 2 ਹਜਾਰ ਤੋਂ ਵੱਧ ਵਿਦਿਆਰਥੀਆਂ ਦੇ ਪਲੇਸਮੈਂਟ ਕਰਨ ਦਾ ਸਿਹਰਾ ਇੰਸਟੀਚਿਊਟ ਦੇ ਮਿਹਨਤੀ ਸਟਾਫ ਦੇ ਸਿਰ ਜਾਂਦਾ ਹੈ ਇਹ ਇਕ ਮਾਣ ਵਾਲੀ ਗੱਲ ਵੀ ਹੈ | ਇਸ ਸੰਬੰਧੀ ਜਾਣਕਾਰੀ ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ ਤੇ ਵਾਇਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਨੇ ਸਾਂਝੇ ਤੌਰ 'ਤੇ ਦਿੰਦਿਆਂ ਕਿਹਾ ਕਿ ਇੰਸਟੀਚਿਊਟ ਵਲੋਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਜਿਨ੍ਹਾਂ 'ਚ ਯੂਨੀਵਰਸਿਟੀ ਆਲਾਬਾਮਾ, ਯੂ. ਐੱਸ. ਏ., ਨਾਰਥ ਟੈਕ ਨਿਊਜੀਲੈਂਡ, ਫਰੇਜਰ ਵੈਲੀ ਯੂਨੀਵਰਸਿਟੀ ਆਫ ਕੈਨੇਡਾ, ਯੂਨੀਵਰਸਿਟੀ ਆਫ ਮੋਰੀਸ਼ਸ਼ ਨਾਲ ਸਮਝੌਤਾ ਕੀਤਾ ਗਿਆ ਹੈ, ਜੋ ਕਿ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਨਵੇਂ ਸੈਸ਼ਨਾਂ 'ਚ ਇੰਸਟੀਚਿਊਟ ਵੱਖ-ਵੱਖ ਕੋਰਸਾਂ 'ਚ ਦਾਖਲਾ ਲੈਣ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇੰਸਟੀਚਿਊਟ ਦੇ 250 ਹੋਣਹਾਰ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਤਰਾਂ 'ਚ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਪੁਜੀਸ਼ਨਾ ਹਾਸਿਲ ਕਰਕੇ ਇੰਸਟੀਚਿਉਟ ਦਾ ਨਾਮ ਰੌਸ਼ਨ ਕੀਤਾ | ਉਨ੍ਹਾਂ ਕਿਹਾ ਕਿ ਵਿਿਆਰਥੀਆਂ ਨੂੰ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਕਾਲਜ ਲਿਆਉਣ ਤੇ ਘਰ ਛੱਡਣ ਦਾ ਖਾਸ ਪ੍ਰਬੰਧ ਹੈ | ਉਨ੍ਹਾਂ ਕਿਹਾ ਕਿ ਜਿਹੜੇ ਹੋਣਹਾਰ ਵਿਦਿਆਰਥੀ ਵਿੱਦਿਅਕ ਅਤੇ ਤਕਨੀਕੀ ਦੇ ਖੇਤਰ 'ਚ ਵੱਖ-ਵੱਖ ਪੁਜੀਸ਼ਨਾ ਹਾਸਿਲ ਕਰਦੇ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਇਸ ਮੌਕੇ ਡਾਇਰੈਕਟਰ ਐੱਮ. ਐੱਸ. ਸੈਣੀ, ਡਾਇਰੈਕਟਰ ਐਡਮੀਸ਼ਨ ਸੈੱਲ ਪ੍ਰੋ: ਬੀ. ਡੀ. ਸ਼ਰਮਾ ਤੇ ਪਿ੍ੰਸੀਪਲ ਚਰਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ 6 ਮੈਡੀਕਲ ਸਟੋਰਾਂ ਦੇ ਏ. ਸੀ. ਦੇ ਪਾਈਪ ਚੋਰੀ ਅਗਲੀ ਖ਼ਬਰ ਖੱਬੇ ਪੱਖੀ ਧਿਰਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।