22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਾਬਾ ਬਕਾਲਾ ਸਾਹਿਬ ਵਿਖੇ 6 ਮੈਡੀਕਲ ਸਟੋਰਾਂ ਦੇ ਏ. ਸੀ. ਦੇ ਪਾਈਪ ਚੋਰੀ

ਅਜੀਤ ਡੈਸਕ 18-06-2025
ਬਾਬਾ ਬਕਾਲਾ ਸਾਹਿਬ, 17 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਰਾਤ ਚੋਰਾਂ ਨੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਦਫ਼ਤਰ ਪਾਵਰਕਾਮ ਬਿਜਲੀ ਬੋਰਡ ਦੇ ਨਜ਼ਦੀਕ ਅਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸਾਹਮਣੇ ਅੱਧੀ ਦਰਜਨ ਤੋਂ ਵੱਧ ਮੈਡੀਕਲ ਸਟੋਰਾਂ ਦੇ ਉਪਰ ਲੱਗੇ ਏ. ਸੀ. ਦੇ ਗੈਸ ਪਾਈਪ ਚੋਰੀ ਕਰ ਲਏ ਜਾਣ ਦਾ ਸਮਾਚਾਰ ਪਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸਟੋਰਾਂ ਦੇ ਮਾਲਕ ਗੁਰਿੰਦਰਬੀਰ ਸਿੰਘ ਗੋਲਡੀ, (ਪੰਜਾਬ ਮੈਡੀਕਲ ਸਟੋਰ), ਰਵਿੰਦਰ ਸਿੰਘ (ਗੁਰੂ ਤੇਗ ਬਹਾਦਰ ਮੈਡੀਕਲ ਸਟੋਰ), ਹਰਜਿੰਦਰ ਸਿੰਘ ਬਾਊ ਭੁੱਲਰ ਮੈਡੀਕਲ ਸਟੋਰ, ਸੋਨੂੰ ਫਰੂਟ ਵਾਲਾ, ਮਲਕੀਤ ਸਿੰਘ ਜੇ. ਈ. ਆਦਿ ਨੇ ਦੱਸਿਆ ਹੈ ਕਿ ਬੀਤੀ ਰਾਤ ਚੋਰਾਂ ਨੇ ਵੱਡੀ ਵਾਰਦਾਤ ਕਰਦਿਆਂ ਲਗਭਗ ਅੱਧੀ ਦਰਜਨ ਦੇ ਕਰੀਬ ਮੈਡੀਕਲ ਸਟੋਰਾਂ ਦੀ ਛੱਤਾਂ ਉਪਰ ਲੱਗੇ ਏ. ਸੀ. ਦੇ ਗੈਸ ਪਾਈਪ ਚੋਰੀ ਕਰ ਲਏ ਹਨ, ਜਿਸ ਦੀ ਰਿਪੋਰਟ ਪੁਲਿਸ ਚੌਂਕੀ ਬਾਬਾ ਬਕਾਲਾ ਸਾਹਿਬ ਵਿਖੇ ਦਰਜ ਕਰਵਾਈ ਗਈ ਹੈ |
ਪਿਛਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ ਆਸ਼ੂ ਵੱਡੀ ਲੀਡ ਨਾਲ ਜਿੱਤਣਗੇ- ਡਾ. ਗਦਲੀ, ਜਾਣੀਆਂ ਅਗਲੀ ਖ਼ਬਰ ਗਲੋਬਲ ਇੰਸਟੀਚਿਉਟ ਤਕਨੀਕੀ 'ਤੇ ਸਿੱਖਿਆ ਦੇ ਖੇਤਰ 'ਚ ਮਾਰ ਰਿਹਾ ਹੈ ਸੂਬੇ ਵਿਚ ਮੱਲਾਂ- ਚੇਅਰਮੈਨ ਚੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।